Home » ਮਾਰਿਉਪੋਲ ’ਚ ਜ਼ੋਰਦਾਰ ਜੰਗ ਜਾਰੀ

ਮਾਰਿਉਪੋਲ ’ਚ ਜ਼ੋਰਦਾਰ ਜੰਗ ਜਾਰੀ

by Rakha Prabh
60 views

ਕੀਵ, 19 ਮਾਰਚ

ਯੂਕਰੇਨ ਵਿਚ ਕਈ ਮੋਰਚਿਆਂ ’ਤੇ ਜੰਗ ਅੱਜ ਹੋਰ ਤੇਜ਼ ਹੋ ਗਈ। ਘਿਰੇ ਹੋਏ ਸ਼ਹਿਰ ਮਾਰਿਉਪੋਲ ਵਿਚ ਦੋਵਾਂ ਧਿਰਾਂ ਵਿਚਾਲੇ ਜ਼ੋਰਦਾਰ ਲੜਾਈ ਹੋ ਰਹੀ ਹੈ। ਇਸ ਸ਼ਹਿਰ ਨੂੰ ਜੰਗ ਕਾਰਨ ਬਹੁਤ ਨੁਕਸਾਨ ਝੱਲਣਾ ਪਿਆ ਹੈ। ਯੂਕਰੇਨ ਦੀ ਫ਼ੌਜ ਯੂਰੋਪ ਦੇ ਇਕ ਵੱਡੇ ਸਟੀਲ ਪਲਾਂਟ ਕੋਲ ਰੂਸੀ ਫ਼ੌਜ ਦਾ ਟਾਕਰਾ ਕਰ ਰਹੀ ਹੈ। ਜੰਗ ਹੁਣ ਚੌਥੇ ਹਫ਼ਤੇ ਵਿਚ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਰੂਸ ਉਤੇ ਜਾਣਬੁੱਝ ਕੇ ਮਨੁੱਖਤਾ ਦਾ ਘਾਣ ਕਰਨ ਦਾ ਦੋਸ਼ ਲਾਇਆ ਹੈ ਪਰ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ ਸਿੱਧੀ ਗੱਲਬਾਤ ਲਈ ਮੁਲਾਕਾਤ ਕਰਨ। ਦੇਸ਼ ਵਿਚ 65 ਲੱਖ ਲੋਕਾਂ ਨੂੰ ਹੋਰਨਾਂ ਥਾਵਾਂ ਵੱਲ ਭੱਜਣਾ ਪਿਆ ਹੈ। 30 ਲੱਖ ਤੋਂ ਵੱਧ ਲੋਕ ਸ਼ਰਨਾਰਥੀਆਂ ਵਜੋਂ ਹੋਰਨਾਂ ਮੁਲਕਾਂ ਵਿਚ ਪੁੱਜੇ ਹਨ। ਹਜ਼ਾਰਾਂ ਲੋਕਾਂ ਦੀ ਮੌਤ ਵੀ ਹੋਈ ਹੈ। ਰੂਸੀਆਂ ਤੇ ਯੂਕਰੇਨੀਆਂ ਦਰਮਿਆਨ 10 ਮਨੁੱਖੀ ਲਾਂਘਿਆਂ ਲਈ ਵੀ ਸਹਿਮਤੀ ਬਣੀ ਹੈ। -ਏਪੀ/ਰਾਇਟਰਜ਼

ਰੂਸ ਦੀ ਮਦਦ ’ਤੇ ਬਾਇਡਨ ਵੱਲੋਂ ਜਿਨਪਿੰਗ ਨੂੰ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨਾਲ ਦੋ ਘੰਟੇ ਵੀਡੀਓ ਰਾਹੀਂ ਗੱਲਬਾਤ ਕੀਤੀ ਹੈ। ਅਮਰੀਕਾ, ਚੀਨ ਨੂੰ ਰੂਸ ਦੀ ਮਦਦ ਨਾ ਕਰਨ ਲਈ ਕਹਿ ਰਿਹਾ ਹੈ। ਬਾਇਡਨ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਰੂਸ ਦੀ ਫ਼ੌਜੀ ਜਾਂ ਆਰਥਿਕ ਤੌਰ ਉਤੇ ਮਦਦ ਕੀਤੀ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਜਿਨਪਿੰਗ ਨੇ ਅਮਰੀਕਾ ਤੇ ਰੂਸ ਨੂੰ ਬੇਨਤੀ ਕੀਤੀ ਹੈ ਕਿ ਉਹ ਗੱਲਬਾਤ ਕਰਨ ਤੇ ਮਸਲਾ ਸੁਲਝਾਉਣ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕਰ ਕੇ ਤੁਰੰਤ ਗੋਲੀਬੰਦੀ ਉਤੇ ਜ਼ੋਰ ਪਾਇਆ ਹੈ।

Related Articles

Leave a Comment