ਜੈਪੁਰ, 2 ਸਤੰਬਰ
ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਪਿੰਡ ਦੀ 21 ਸਾਲਾ ਵਿਆਹੀ ਕਬਾਇਲੀ ਔਰਤ ਨੂੰ ਕਿਸੇ ਹੋਰ ਪੁਰਸ਼ ਨਾਲ ਰਹਿਣ ਕਾਰਨ ਕਥਿਤ ਤੌਰ ‘ਤੇ ਨਿਰਵਸਤ ਕਰਕੇ ਘੁਮਾਉਣ ਦੇ ਦੋਸ਼ ਵਿਚ ਉਸ ਦੇ ਪਤੀ ਸਮੇਤ ਅੱਠ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਐਫਆਈਆਰ ਵਿੱਚ 10 ਵਿਅਕਤੀਆਂ ਨੂੰ ਛੇੜਛਾੜ, ਔਰਤ ਦੀ ਕੁੱਟਮਾਰ ਅਤੇ ਹੋਰ ਸਬੰਧਤ ਧਾਰਾਵਾਂ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਮੁੱਖ ਮੁਲਜ਼ਮਾਂ ਸਮੇਤ ਅੱਠ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੀੜਤਾ ਨੇ ਆਪਣੇ ਪਤੀ ਤੋਂ ਇਲਾਵਾ ਹੋਰਾਂ ਖ਼ਿਲਾਫ ਜ਼ਬਰਦਸਤੀ ਮੋਟਰਸਾਈਕਲ ‘ਤੇ ਬਿਠਾ ਕੇ ਪਿੰਡ ‘ਚ ਨਿਰਵਸਤਰ ਘੁਮਾਉਣ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲੀਸ ਦੀ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਔਰਤ ਕਿਸੇ ਹੋਰ ਪੁਰਸ਼ ਨਾਲ ਸਬੰਧਾਂ ‘ਚ ਸੀ। ਔਰਤ ਦੇ ਸਹੁਰੇ ਵਾਲੇ ਉਸ ਨੂੰ ਅਗਵਾ ਕਰਕੇ ਆਪਣੇ ਪਿੰਡ ਲੈ ਗਏ, ਜਿੱਥੇ ਇਹ ਘਟਨਾ ਵਾਪਰੀ। ਪੀੜਤਾ ਦੇ ਸਹੁਰੇ ਉਸ ਤੋਂ ਨਾਰਾਜ਼ ਸਨ ਕਿਉਂਕਿ ਉਹ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਸੀ।