Home » ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਅਗਲੇ ਮਹੀਨੇ ਆਉਣਗੇ ਭਾਰਤ

ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਅਗਲੇ ਮਹੀਨੇ ਆਉਣਗੇ ਭਾਰਤ

by Rakha Prabh
143 views

ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਅਗਲੇ ਮਹੀਨੇ ਆਉਣਗੇ ਭਾਰਤ
ਨਵੀਂ ਦਿੱਲੀ, 23 ਅਕਤੂਬਰ : ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਅਗਲੇ ਮਹੀਨੇ ਭਾਰਤ ਆਉਣ ਦੀ ਸੰਭਾਵਨਾ ਹੈ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਊਦੀ ਕ੍ਰਾਊਨ ਪ੍ਰਿੰਸ ਦੇ 14 ਨਵੰਬਰ ਨੂੰ ਬਾਲੀ (ਇੰਡੋਨੇਸੀਆ) ’ਚ ਜੀ-20 ਸੰਮੇਲਨ ਲਈ ਭਾਰਤ ਆਉਣ ਦੀ ਸੰਭਾਵਨਾ ਹੈ।

ਮੁਹੰਮਦ ਬਿਨ ਸਲਮਾਨ ਨੇ ਕਿਹਾ ਹੈ ਕਿ ਉਹ ਮੋਦੀ ਦੇ ਸੱਦੇ ’ਤੇ ਭਾਰਤ ਆ ਰਹੇ ਹਨ। ਇਹ ਇੱਕ ਦਿਨ ਦਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ, ਸਾਊਦੀ ਦੇ ਊਰਜਾ ਮੰਤਰੀ ਅਬਦੁਲ ਅਜੀਜ ਬਿਨ ਸਲਮਾਨ ਨੇ ਪਿਛਲੇ ਹਫਤੇ ਭਾਰਤ ਦਾ ਦੌਰਾ ਕੀਤਾ ਸੀ, ਜੋ ਓਪੇਕ + ਦੇ ਤੇਲ ਉਤਪਾਦਨ ’ਚ ਕਟੌਤੀ ਦੇ ਫੈਸਲੇ ਨਾਲ ਮੇਲ ਖਾਂਦਾ ਸੀ।

ਤੁਹਾਨੂੰ ਦੱਸ ਦੇਈਏ ਕਿ ਸਾਊਦੀ ਦੇ ਸਾਸਕ ਕਿੰਗ ਸਲਮਾਨ ਬਿਨ ਅਬਦੁਲ ਅਜੀਜ ਨੇ ਪਿਛਲੇ ਮਹੀਨੇ 27 ਸਤੰਬਰ ਨੂੰ ਸਾਹੀ ਫਰਮਾਨ ਜਾਰੀ ਕਰਕੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਿਯੁਕਤ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਦੂਜੇ ਬੇਟੇ ਪ੍ਰਿੰਸ ਖਾਲਿਦ ਨੂੰ ਰੱਖਿਆ ਮੰਤਰੀ ਅਤੇ ਤੀਜੇ ਬੇਟੇ ਪ੍ਰਿੰਸ ਅਬਦੁਲ ਅਜੀਜ ਬਿਨ ਸਲਮਾਨ ਨੂੰ ਊਰਜਾ ਮੰਤਰੀ ਬਣਾਇਆ ਹੈ।

ਵਿਦੇਸ਼ ਮੰਤਰੀ ਵਜੋਂ ਸੇਵਾ ਕਰ ਰਹੇ ਪਿ੍ਰੰਸ ਫੈਜਲ ਬਿਨ ਫਰਹਾਨ ਅਲ ਸਾਊਦ, ਵਿੱਤ ਮੰਤਰੀ ਵਜੋਂ ਮੁਹੰਮਦ ਅਲ-ਜਦਾਨ ਅਤੇ ਨਿਵੇਸ ਮੰਤਰੀ ਵਜੋਂ ਸੇਵਾ ਕਰ ਰਹੇ ਖਾਲਿਦ ਅਲ-ਫਾਲਿਹ ਦੇ ਅਹੁਦੇ ਬਰਕਰਾਰ ਰੱਖੇ ਗਏ ਹਨ। ਉਹ ਪਹਿਲਾਂ ਵਾਂਗ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ।

ਜਿਕਰਯੋਗ ਹੈ ਕਿ ਮੁਹੰਮਦ ਬਿਨ ਸਲਮਾਨ ਨੂੰ ਸਾਊਦੀ ਅਰਬ ਦਾ ਅਸਲੀ ਸਾਸਕ ਮੰਨਿਆ ਜਾਂਦਾ ਹੈ। ਹੁਣ ਤੱਕ ਉਹ ਰੱਖਿਆ ਮੰਤਰੀ ਦੀ ਜਿੰਮੇਵਾਰੀ ਸੰਭਾਲ ਰਹੇ ਸਨ। ਉਨ੍ਹਾਂ ਦੇ ਛੋਟੇ ਭਰਾ ਪ੍ਰਿੰਸ ਖਾਲਿਦ ਬਿਨ ਸਲਮਾਨ ਉਪ ਰੱਖਿਆ ਮੰਤਰੀ ਵਜੋਂ ਸੇਵਾ ਨਿਭਾ ਰਹੇ ਸਨ।

Related Articles

Leave a Comment