ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਖਾਸ ਗੱਲ ਇਹ ਹੈ ਕਿ ਦਿਲਜੀਤ ਨਾ ਸਿਰਫ ਦੇਸ਼ ਸਗੋਂ ਵਿਦੇਸ਼ੀ ਚੈਨਲਾਂ ਵਿੱਚ ਵੀ ਚਰਚਾ ਬਟੋਰ ਰਹੇ ਹਨ। ਦਿਲਜੀਤ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ। ਇਸਦੇ ਨਾਲ ਹੀ ਦਿਲਜੀਤ ਵੱਲੋਂ ਇੱਕ ਮਜ਼ੇਦਾਰ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੂੰ ਉਨ੍ਹਾਂ ਵੱਲੋਂ ਮਜ਼ੇਦਾਰ ਲਾਈਨਾਂ ਲਿਖਿਆ ਗਈਆਂ, ਤੁਸੀ ਵੀ ਵੇਖੋ ਇਹ ਪੋਸਟ..
ਦਰਅਸਲ, ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ, ਇਸ ਦੁਨੀਆ ਚ ਆਪਣਂੀ ਫਿਲਮ ਦੇ ਤੁਸੀ ਆਪ ਹੀ ਰਾਈਟਰ ਆਂ… ਆਪ ਹੀ ਡਾਇਰੈਕਟਰ ਤੇ ਆਪ ਹੀ ਐਕਟਰ… ਦੋਸਾਂਝਾਵਾਲੇ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਦਿਲਜੀਤ ਦੋਸਾਂਝ ਜੰਗਲਾਂ ਵਿੱਚ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਫਿਲਮ ਜੋੜੀ ਦੀ ਸਫਲਤਾ ਦਾ ਵੀ ਆਨੰਦ ਲੈ ਰਹੇ ਹਨ। ਨਿਮਰਤ ਖਹਿਰਾ ਨਾਲ ਉਨ੍ਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ।
ਇਸ ਤੋਂ ਇਲਾਵਾ ਹਾਲ ਹੀ ਵਿੱਚ ਦਿਲਜੀਤ ਦਾ ਨਾਂਅ ਅਮਰੀਕੀ ਗਾਇਕਾ-ਗੀਤਕਾਰ ਟੇਲਰ ਸਵਿਫਟ ਦੇ ਨਾਲ ਜੁੜੀਆ। ਜਿਸ ਤੋਂ ਬਾਅਦ ਹਰ ਪਾਸੇ ਤਹਿਲਕਾ ਮੱਚ ਗਿਆ। ਦਰਅਸਲ, ਬ੍ਰਿਟਿਸ਼ ਕੋਲੰਬੀਆ ਦੀ ਇੱਕ ਬ੍ਰੇਕਿੰਗ ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਦਿਲਜੀਤ ਵੈਨਕੂਵਰ ਦੇ ਇੱਕ ਰੈਸਟੋਰੈਂਟ ਵਿੱਚ ਅਮਰੀਕੀ ਗਾਇਕਾ-ਗੀਤਕਾਰ ਟੇਲਰ ਸਵਿਫਟ ਦੇ ਕਰੀਬ ਆਏ ਸਨ। ਜਿਸ ਬਾਰੇ ਉਨ੍ਹਾਂ ਟਵੀਟ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ। ਹਾਲਾਂਕਿ ਦਿਲਜੀਤ ਵੱਲੋਂ ਦਿੱਤੀ ਪ੍ਰਤੀਕਿਰਿਆ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਜਲਦ ਹੀ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਦਿਖਾਈ ਦੇਣਗੇ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦੇਈਏ ਕਿ ਦਿਲਜੀਤ ਅਤੇ ਪਰਿਣੀਤੀ ਚੋਪੜਾ ਦੀ ਇਹ ਫਿਲਮ ਨੈਟਫਲਿਕਸ ਉੱਪਰ ਰਿਲੀਜ਼ ਹੋਵੇਗੀ