ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਬਾਰੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਵਿਵੇਕ ਹਾਲ ਹੀ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਜਿਸ ਦੀ ਸ਼ਿਕਾਇਤ ਹੁਣ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਆਪਣੀ ਸ਼ਿਕਾਇਤ ‘ਚ ਅਦਾਕਾਰ ਨੇ ਕਈ ਲੋਕਾਂ ਦੇ ਨਾਂ ਲਏ ਹਨ। ਫਿਲਹਾਲ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਵੇਕ ਓਬਰਾਏ ਨਾਲ ਕਰੋੜਾਂ ਦੀ ਧੋਖਾਧੜੀ
ਦਰਅਸਲ ਤਿੰਨ ਲੋਕਾਂ ਨੇ ਵਿਵੇਕ ਓਬਰਾਏ ਨਾਲ ਕਥਿਤ ਤੌਰ ‘ਤੇ 1.55 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਵਿਵੇਕ ਤੋਂ ਇੱਕ ਪ੍ਰੋਗਰਾਮ ਅਤੇ ਫਿਲਮ ਪ੍ਰੋਡਕਸ਼ਨ ਕੰਪਨੀ ‘ਚ ਨਿਵੇਸ਼ ਕਰਨ ‘ਤੇ ਚੰਗਾ ਰਿਟਰਨ ਦਿਵਾਉਣ ਦੇ ਵਾਅਦੇ ‘ਤੇ ਪੈਸੇ ਲਏ ਸਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਬੁੱਧਵਾਰ ਨੂੰ ਸਾਹਮਣੇ ਆਇਆ। ਜਦੋਂ ਵਿਵੇਕ ਓਬਰਾਏ ਦੇ ਚਾਰਟਰਡ ਅਕਾਊਂਟੈਂਟ ਨੇ ਅੰਧੇਰੀ ਈਸਟ ਦੇ MIDC ਪੁਲਿਸ ਸਟੇਸ਼ਨ ‘ਚ ਤਿੰਨ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਵਿਵੇਕ ਦੇ ਕਾਰੋਬਾਰੀ ਸਾਥੀ ਨੇ ਧੋਖਾਧੜੀ ਕੀਤੀ
ਅਭਿਨੇਤਾ ਦੇ ਲੇਖਾਕਾਰ ਦੁਆਰਾ ਦਾਇਰ ਸ਼ਿਕਾਇਤ ਦੇ ਅਨੁਸਾਰ, ਇੱਕ ਫਿਲਮ ਨਿਰਮਾਤਾ ਸਮੇਤ ਤਿੰਨ ਦੋਸ਼ੀ ਵਿਵੇਕ ਦੇ ਕਾਰੋਬਾਰੀ ਹਿੱਸੇਦਾਰ ਸਨ ਅਤੇ ਉਨ੍ਹਾਂ ਨੇ ਅਭਿਨੇਤਾ ਨੂੰ ਇੱਕ ਇਵੈਂਟ ਅਤੇ ਫਿਲਮ ਨਿਰਮਾਣ ਫਰਮ ਵਿੱਚ ਪੈਸਾ ਲਗਾਉਣ ਲਈ ਕਿਹਾ ਸੀ। ਪਰ ਉਸ ਨੇ ਉਸ ਪੈਸੇ ਨੂੰ ਆਪਣੇ ਨਿੱਜੀ ਕੰਮ ਲਈ ਵਰਤਿਆ। ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਵਿਵੇਕ ਦੀ
ਪਤਨੀ ਵੀ ਇਸ ਫਰਮ ‘ਚ ਹਿੱਸੇਦਾਰ ਸੀ।
ਇਸ ਦੇ ਨਾਲ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ। ਦੱਸ ਦੇਈਏ ਕਿ ਵਿਵੇਕ ਨਾਲ ਇਹ ਧੋਖਾਧੜੀ ਪਿਛਲੇ ਸਾਲ ਫਰਵਰੀ ‘ਚ ਹੋਈ ਸੀ ਅਤੇ ਹੁਣ MIDC ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਵੇਕ ਓਬਰਾਏ ਆਖਰੀ ਵਾਰ ਫਿਲਮ ‘ਪੀਐੱਮ ਨਰਿੰਦਰ ਮੋਦੀ’ ‘ਚ ਨਜ਼ਰ ਆਏ ਸਨ। ਇਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਈ ਹੈ। ਪਰ ਉਸ ਦੀ ਇਹ ਫਿਲਮ ਬਾਕਸ ਆਫਿਸ ‘ਤੇ ਕਮਾਲ ਨਹੀਂ ਕਰ ਸਕੀ।