ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਬਣੀ ਹੋਈ ਹੈ। ਹਾਲਾਂਕਿ ਇਸ ਦੌਰਾਨ ਉਸਦਾ ਪੂਰਾ ਪਰਿਵਾਰ ਗਾਇਕ ਦੇ ਖਿਲਾਫ ਖੜਾ ਹੈ ਪਰ ਉਹ ਆਪਣੇ ਜ਼ਜ਼ਬੇ ਅਤੇ ਹੌਸਲੇ ਨਾਲ ਉਨ੍ਹਾਂ ਸਾਹਮਣੇ ਖੜ੍ਹੀ ਹੈ। ਇਨ੍ਹਾਂ ਸਾਰੇ ਵਿਵਾਦਾਂ ਵਿਚਕਾਰ ਜੋਤੀ ਨੂਰਾਂ ਆਪਣੀ ਭੈਣ ਸੁਲਤਾਨਾ ਨੂਰਾਂ ਨਾਲ ਯੂਕੇ ਪਰਫਾਰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਜੋਤੀ ਦੇ ਪਤੀ ਕੁਨਾਲ ਪਾਸੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਜੋਤੀ ਅਤੇ ਸੁਲਤਾਨਾ ਦੋਵੇਂ ਭੈਣਾ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੀਆਂ ਹਨ। ਤੁਸੀ ਵੀ ਵੇਖੋ ਇਹ ਵੀਡੀਓ…
https://www.instagram.com/p/CrmMB_khlQk/?utm_source=ig_web_copy_link
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੁਨਾਲ ਪਾਸੀ ਨੇ ਲਿਖਿਆ, ਬਹਾਨਾ ਤੇਰੇ ਤੱਕ ਲਿਆਣ ਦਾ… ਯੂਕੇ ਦਰਸ਼ਕਾਂ ਦਾ ਧੰਨਵਾਦ… ਨੂਰਾਂ ਸਿਸਟਰਸ Uk Tour 2023 ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਹੋਰ ਜਾਣਕਾਰੀ ਲਈ ਜੁੜੇ ਰਹੋ…
ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਸੱਚੀ ਦੋਵੇਂ ਬਹੁਤ ਵਧੀਆ ਲੱਗਦੀਆਂ ਹਨ। ਪਲੀਜ਼ ਵੱਖ ਨਾ ਹੋਣਾ ਕਦੇ…