Home » ਇੰਗਲੈਂਡ ਜਾਣ ਦੇ ਚਾਹਵਾਨਾਂ ਲਈ ਸਤਿੰਦਰ ਸੱਤੀ ਨੇ ਸ਼ੇਅਰ ਕੀਤਾ ਖਾਸ ਵੀਡੀਓ, ਨਾਲ ਹੀ ਦਿੱਤੀ ਇਹ ਸਲਾਹ

ਇੰਗਲੈਂਡ ਜਾਣ ਦੇ ਚਾਹਵਾਨਾਂ ਲਈ ਸਤਿੰਦਰ ਸੱਤੀ ਨੇ ਸ਼ੇਅਰ ਕੀਤਾ ਖਾਸ ਵੀਡੀਓ, ਨਾਲ ਹੀ ਦਿੱਤੀ ਇਹ ਸਲਾਹ

ਸਤਿੰਦਰ ਸੱਤੀ ਨੇ ਹਾਲ ਹੀ 'ਚ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਇੰਗਲੈਂਡ ਜਾਣ ਦੇ ਚਾਹਵਾਨਾਂ ਨੂੰ ਖਾਸ ਸਲਾਹ ਦਿੰਦੀ ਦਿਖਾਈ ਦਿੰਦੀ ਹੈ।

by Rakha Prabh
79 views

ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹੈ। ਉਹ ਸ਼ਾਨਦਾਰ ਕਵਿੱਤਰੀ, ਮੋਟੀਵੇਸ਼ਨਲ ਸਪੀਕਰ ਤੇ ਹੋਸਟ ਹੈ। ਹਾਲ ਹੀ ‘ਚ ਸੱਤੀ ਕੈਨੇਡਾ ‘ਚ ਵਕੀਲ ਵੀ ਬਣੀ ਹੈ। ਇਸ ਦੇ ਨਾਲ ਨਾਲ ਸੱਤੀ ਉਨ੍ਹਾਂ ਲੋਕਾਂ ਲਈ ਵੀ ਖਾਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ, ਜੋ ਕਿ ਬਾਹਰ ਜਾਣ ਦੇ ਚਾਹਵਾਨ ਹਨ।

ਸਤਿੰਦਰ ਸੱਤੀ ਨੇ ਹਾਲ ਹੀ ‘ਚ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਇੰਗਲੈਂਡ ਜਾਣ ਦੇ ਚਾਹਵਾਨਾਂ ਨੂੰ ਖਾਸ ਸਲਾਹ ਦਿੰਦੀ ਦਿਖਾਈ ਦਿੰਦੀ ਹੈ। ਸੱਤੀ ਦਾ ਕਹਿਣਾ ਹੈ ਕਿ ਇੰਗਲੈਂਡ ਦੇ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਦਾਖਲੇ ਹੋ ਰਹੇ ਹਨ। ਇਸ ਕਰਕੇ ਵਿੱਦਿਆਰਥੀਆਂ ਨੂੰ ਜਲਦੀ ਅਪਲਾਈ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸੱਤੀ ਨੇ ਇੰਗਲੈਂਡ ਜਾਣ ਦੇ ਚਾਹਵਾਨਾਂ ਨੂੰ ਖਾਸ ਸਲਾਹ ਵੀ ਦਿਤੀ

ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਦੀ ਉਮਰ 50 ਸਾਲ ਹੈ, ਪਰ ਇਸ ਉਮਰ ‘ਚ ਵੀ ਉਹ ਨੌਜਵਾਨ ਅਭਿਨੇਤਰੀਆਂ ਨੂੰ ਸਖਤ ਮੁਕਾਬਲਾ ਦਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।ਹਾਲ ਹੀ ‘ਚ ਸੱਤੀ ਨੇ ਕਾਲੀ ਸਾੜੀ ‘ਚ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਸੀ, ਜਿਸ ਨੂੰ ਖੂਬ ਪਿਆਰ ਮਿਿਲਿਆ ਸੀ।

ਇਸ ਦੇ ਨਾਲ ਨਾਲ ਸੱਤੀ ਕੈਨੇਡਾ ‘ਚ ਵਕੀਲ ਵੀ ਬਣ ਗਈ ਹੈ। ਇਸ ਖਬਰ ਤੋਂ ਬਾਅਦ ਪੂਰੇ ਪੰਜਾਬ ‘ਚ ਖੁਸ਼ੀ ਦਾ ਮਾਹੌਲ ਸੀ। ਹਰ ਕੋਈ ਸੱਤੀ ਦੀ ਇਸ ਪ੍ਰਾਪਤੀ “ਤੇ ਖੁਸ਼ ਸੀ।

Related Articles

Leave a Comment