ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਦੇ ਸਿੰਗਰ/ਐਕਟਰ ਹਨ। ਉਹ ਜਿੰਨੇਂ ਵਧੀਆ ਸਿੰਗਰ ਹਨ, ਉਨ੍ਹਾਂ ਹੀ ਬੇਹਤਰੀਨ ਉਹ ਐਕਟਿੰਗ ਵੀ ਕਰਦੇ ਹਨ। ਇਸ ਦੇ ਨਾਲ ਨਾਲ ਉਹ ਹਾਲ ਹੀ ‘ਚ ਆਪਣੀ ਕੋਚੈਲਾ ਪਰਫਾਰਮੈਂਸ ਕਰਕੇ ਕਾਫੀ ਸੁਰਖੀਆਂ ‘ਚ ਸਨ।
ਹੁਣ ਫਿਰ ਤੋਂ ਦਿਲਜੀਤ ਦੋਸਾਂਝ ਸੁਰਖੀਆਂ ‘ਚ ਆ ਗਏ ਹਨ। ਦਰਅਸਲ, ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਐਲਬਮ ‘ਗੋਸਟ’ ਦਾ ਐਲਾਨ ਕੀਤਾ ਸੀ। ਹੁਣ ਦਿਲਜੀਤ ਦੀ ਐਲਬਮ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਿਲਜੀਤ ਦੋਸਾਂਝ ਆਪਣੀ ਐਲਬਮ ਦੇ ਇੱਕ ਗਾਣੇ ਲਈ ਮਸ਼ਹੂਰ ਅਮਰੀਕਨ ਰੈਪਰ ਨਾਲ ਕੋਲੈਬ ਕਰਨ ਜਾ ਰਹੇ ਹਨ। ਇਸ ਮਸ਼ਹੂਰ ਰੈਪਰ ਦਾ ਨਾਮ ਹੈ ‘ਏ ਬੂਗੀ ਵਿਦ ਏ ਹੂਡੀ’।
ਕੌਣ ਹੈ ਏ ਬੂਗੀ ਵਿਦ ਦਾ ਹੂਡੀ?
ਏ ਬੂਗੀ ਵਿਦ ਦਾ ਹੂਡੀ ਇੱਕ ਅਮਰੀਕੀ ਰੈਪਰ ਹੈ ਜਿਸਦਾ ਅਸਲੀ ਨਾਮ ਕਲਾਕਾਰ ਜੂਲੀਅਸ ਡੂਬੋਸ ਹੈ। ਕਲਾਕਾਰ ਹਮੇਸ਼ਾ ਹੂਡੀ ਪਹਿਨਦਾ ਸੀ, ਜਿਸ ਕਾਰਨ ਉਸਦੇ ਦੋਸਤਾਂ ਨੇ ਉਸਦਾ ਨਾਮ ਏ-ਬੂਗੀ ਵਿਦ ਦਾ ਹੂਡੀ ਰੱਖਿਆ। ਕਲਾਕਾਰ ਅਮਰੀਕੀ ਸੰਗੀਤ ਦ੍ਰਿਸ਼ ਵਿੱਚ ਇੱਕ ਮਸ਼ਹੂਰ ਚਿਹਰਾ ਹੈ। ਉਸਦਾ ਹੁਣ ਤੱਕ ਦਾ ਸਭ ਤੋਂ ਵੱਧ ਚਾਰਟ ਕਰਨ ਵਾਲਾ ਸਿੰਗਲ ‘ਨੰਬਰ’ ਹੈ ਜੋ ਬਿਲਬੋਰਡ ਹੌਟ 100 ਚਾਰਟ ‘ਤੇ 23ਵੇਂ ਨੰਬਰ ‘ਤੇ ਪਹੁੰਚ ਗਿਆ ਹੈ।