Home » ਰਾਜਨਾਥ ਨੇ ਫੌਜ ਦੇ ਤਿੰਨਾਂ ਅੰਗਾਂ ਦੇ ਉੱਚ ਅਧਿਕਾਰੀਆਂ ਨਾਲ ਕੀਤਾ ਵਿਚਾਰ ਵਟਾਂਦਰਾ

ਰਾਜਨਾਥ ਨੇ ਫੌਜ ਦੇ ਤਿੰਨਾਂ ਅੰਗਾਂ ਦੇ ਉੱਚ ਅਧਿਕਾਰੀਆਂ ਨਾਲ ਕੀਤਾ ਵਿਚਾਰ ਵਟਾਂਦਰਾ

by Rakha Prabh
90 views

ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਫੌਜ ਵਿਚ ਭਰਤੀ ਲਈ ‘ਅਗਨੀਪਥ’ ਯੋਜਨਾ ਦੇ ਐਲਾਨ ਤੋਂ ਬਾਅਦ ਪੈਦਾ ਹੋਈ ਸਮੁੱਚੀ ਸਥਿਤੀ ’ਤੇ ਜ਼ਮੀਨੀ ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੀਟਿੰਗ ਵਿੱਚ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ, ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਅਤੇ ਜ਼ਮੀਨੀ ਫੌਜ ਦੇ ਉਪ ਮੁਖੀ ਜਨਰਲ ਬੀ.ਐਸ. ਰਾਜੂ ਨੇ ਸ਼ਿਰਕਤ ਕੀਤੀ।

ਰੱਖਿਆ ਮੰਤਰੀ ਨੇ ਇਸ ਯੋਜਨਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਨੂੰ ਸਾਬਕਾ ਫੌਜੀਆਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਲਾਗੂ ਕੀਤਾ ਗਿਆ ਹੈ। ਸਿਆਸੀ ਕਾਰਨਾਂ ਕਰ ਕੇ ਸਕੀਮ ਨੂੰ ਲੈ ਕੇ ‘ਭੰਬਲਭੂਸਾ’ ਫੈਲਾਇਆ ਜਾ ਰਿਹਾ ਹੈ। ਇਹ ਯੋਜਨਾ ਹਥਿਆਰਬੰਦ ਫੋਰਸਾਂ ਦੀ ਭਰਤੀ ਪ੍ਰਕਿਰਿਆ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਵੇਗੀ। ਕੁਝ ਲੋਕ ਇਸ ਬਾਰੇ ਗਲਤਫਹਿਮੀ ਫੈਲਾ ਰਹੇ ਹਨ। ਲੋਕਾਂ ਵਿੱਚ ਕੁਝ ਭੁਲੇਖਾ ਹੋ ਸਕਦਾ ਹੈ ਕਿਉਂਕਿ ਇਹ ਇੱਕ ਨਵੀਂ ਸਕੀਮ ਹੈ।

ਸਰਕਾਰ ਵੱਲੋਂ ਨੌਜਵਾਨਾਂ ਦੀ ਭਰਤੀ ਲਈ ਲਿਆਂਦੀ ਗਈ ‘ਅਗਨੀਪਥ’ ਯੋਜਨਾ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ’ਚ ਵਿਰੋਧ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹੋਣਗੀਆਂ ਪਰ ਇੱਥੋਂ ਦੇ ਇਕ ਛੋਟੇ ਜਿਹੇ ਪਿੰਡ ਚਿੜਗਾਓਂ ਤਮੋਲੀ ਦੇ ਨੌਜਵਾਨ ਇਸ ਯੋਜਨਾ ਬਾਰੇ ਜਨੂੰਨੀ ਹਨ।

ਜਨੂੰਨ ਦੀ ਹਾਲਤ ਇਹ ਹੈ ਕਿ ਪਿੰਡ ਦੇ ਨੌਜਵਾਨਾਂ ਨੇ ਮਤਾ ਪਾ ਕੇ ਅਗਨੀਵੀਰ ਬਣਨ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਪੇਂਡੂ ਵਿਕਾਸ ਸਹਿਕਾਰੀ ਸਭਾ ਦੇ ਪ੍ਰਧਾਨ ਅਤੇ ਪਿੰਡ ਦੇ ਅਗਾਂਹਵਧੂ ਕਿਸਾਨ ਅਸ਼ੋਕ ਗੁਰਜਰ ਨੇ ਦੱਸਿਆ ਕਿ ਇਸ ਸਕੀਮ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਦੇ ਕਈ ਨੌਜਵਾਨਾਂ ਨੇ ਆਪਣੇ ਅਾਪ ਨੂੰ ਦੇਸ਼ ਦੀ ਸੇਵਾ ਵਿੱਚ ਸਮਰਪਿਤ ਕਰਨ ਦਾ ਜਜ਼ਬਾ ਦਿਖਾਇਆ ਹੈ। ਨੌਜਵਾਨਾਂ ਨੇ ਪ੍ਰੀਖਿਆ ਦੀ ਤਿਆਰੀ ਲਈ ਵੀ ਪਲਾਨ ਬਣਾ ਲਿਆ ਹੈ।

ਨੌਜਵਾਨ ਦਿਨ ਦੀ ਸ਼ੁਰੂਆਤ ਸਵੇਰ ਦੀ ਕਸਰਤ ਨਾਲ ਕਰਨਗੇ । ਦੌੜਣ ਦੇ ਨਾਲ ਹੀ ਪੀ.ਟੀ. ਵੀ ਕਰਨਗੇ। ਇਸ ਸਕੀਮ ਬਾਰੇ ਪਿੰਡ ਦੇ ਨੌਜਵਾਨਾਂ ਨਾਲ ਗੱਲਬਾਤ ਕਰਨ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਹੁਣ ਤੱਕ ਪਿੰਡ ਦਾ ਇੱਕ ਵੀ ਨੌਜਵਾਨ ਫੌਜ ਵਿੱਚ ਨਹੀਂ ਹੈ। ਅਜਿਹੇ ’ਚ ਹੁਣ ਸਾਰਿਆਂ ਨੇ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਦਾ ਫੈਸਲਾ ਕੀਤਾ ਹੈ। ਇਸੇ ਲੜੀ ਤਹਿਤ ਨੌਜਵਾਨਾਂ ਨੇ ਨਸ਼ੇ ਛੱਡਣ ਦਾ ਪ੍ਰਣ ਵੀ ਲਿਆ ਅਤੇ ਸਿਪਾਹੀ ਵਾਂਗ ਆਪਣਾ ਰੁਟੀਨ ਅਪਣਾਉਣ ਦੀ ਗੱਲ ਕਹੀ ਤਾਂ ਜੋ ਉਹ ਚੁਣ ਕੇ ਅਗਨੀਵੀਰ ਬਣ ਸਕਣ।

ਪਿੰਡ ਦੇ ਕਰਾਟੇ ਚੈਂਪੀਅਨ ਅਤੇ ਟਰੇਨਰ ਅਨਿਲ ਮਲਹਾਰੇ ਨੌਜਵਾਨਾਂ ਨੂੰ ਕਸਰਤ ਕਰਵਾਉਣਗੇ। ਦੂਜੇ ਪਾਸੇ ਸਰਪੰਚ ੀ ਦੇ ਉਮੀਦਵਾਰ ਉੱਤਮ ਸਿੰਘ ਰਾਜਪੂਤ ਨੌਜਵਾਨਾਂ ਨੂੰ ਸਿਲੇਬਸ ਅਨੁਸਾਰ ਮੁਫ਼ਤ ਪੜ੍ਹਾਉਣਗੇ।

Related Articles

Leave a Comment