Home » 2 ਸਾਲ ਦੇ ਬੱਚੇ ਦੇ ਪੇਟ ’ਚੋਂ ਨਿਕਲੀਆਂ 350 ਤੋਂ ਜਿਆਦਾ ਪੱਥਰੀਆਂ, ਡਾਕਟਰ ਹੈਰਾਨ, ਪੜੋ ਕੀ ਹੈ ਮਾਮਲਾ

2 ਸਾਲ ਦੇ ਬੱਚੇ ਦੇ ਪੇਟ ’ਚੋਂ ਨਿਕਲੀਆਂ 350 ਤੋਂ ਜਿਆਦਾ ਪੱਥਰੀਆਂ, ਡਾਕਟਰ ਹੈਰਾਨ, ਪੜੋ ਕੀ ਹੈ ਮਾਮਲਾ

by Rakha Prabh
93 views

2 ਸਾਲ ਦੇ ਬੱਚੇ ਦੇ ਪੇਟ ’ਚੋਂ ਨਿਕਲੀਆਂ 350 ਤੋਂ ਜਿਆਦਾ ਪੱਥਰੀਆਂ, ਡਾਕਟਰ ਹੈਰਾਨ, ਪੜੋ ਕੀ ਹੈ ਮਾਮਲਾ
ਜਮਸੇਦਪੁਰ, 27 ਅਕਤੂਬਰ : ਜਮਸ਼ੇਦਪੁਰ ਸ਼ਹਿਰ ’ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋ ਸਾਲ ਦੇ ਬੱਚੇ ਦੇ ਪੇਟ ’ਚੋਂ 350 ਤੋਂ ਵੱਧ ਪੱਥਰੀਆਂ ਨਿਕਲੀਆਂ ਹਨ, ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹਨ। ਚਕੁਲੀਆ ਦੇ ਕਾਂਤਾਬਣੀ ਪਿੰਡ ਦੇ ਰਹਿਣ ਵਾਲੇ ਸੁੰਦਰ ਮੋਹਨ ਮਹਾਤੋ ਦਾ ਦੋ ਸਾਲ ਦਾ ਬੇਟਾ ਜੈਰਾਮ ਮਹਾਤੋ ਜਦੋਂ 9 ਮਹੀਨਿਆਂ ਦਾ ਸੀ ਤਾਂ ਇੱਕ ਦਿਨ ਉਸ ਦੇ ਪੇਟ ’ਚ ਤੇਜ ਦਰਦ ਹੋਣ ਲੱਗਿਆ। ਫਿਰ ਸਥਾਨਕ ਡਾਕਟਰ ਨੂੰ ਦਿਖਾਇਆ, ਪਰ ਦਰਦ ਵਧਦਾ ਗਿਆ।

ਗਰੀਬੀ ਕਾਰਨ ਰਿਸਤੇਦਾਰਾਂ ਨੂੰ ਕੋਈ ਚੰਗਾ ਡਾਕਟਰ ਨਹੀਂ ਮਿਲ ਰਿਹਾ ਸੀ। ਇਸੇ ਦੌਰਾਨ ਸੁੰਦਰ ਮੋਹਨ ਮਹਤੋ ਨੇ ਡਾ. ਨਗਿੰਦਰ ਸਿੰਘ ਦਾ ਪਤਾ ਲੈ ਲਿਆ ਅਤੇ ਅਗਲੇ ਦਿਨ ਹੀ ਆ ਗਿਆ । ਡਾ. ਨਗਿੰਦਰ ਸਿੰਘ ਨੇ ਉਨ੍ਹਾਂ ਦੀ ਸਮੱਸਿਆ ਸੁਣੀ ਅਤੇ ਭਰੋਸਾ ਦਿਵਾਇਆ ਕਿ ਤੁਹਾਡੇ ਬੱਚੇ ਦੇ ਇਲਾਜ ’ਚ ਪੈਸੇ ਦੀ ਕੋਈ ਰੁਕਾਵਟ ਨਹੀਂ ਬਣੇਗੀ। ਤੁਹਾਡੇ ਬੱਚੇ ਦਾ ਵੀ ਇਲਾਜ ਕੀਤਾ ਜਾਵੇਗਾ ਅਤੇ ਉਹ ਠੀਕ ਹੋ ਕੇ ਘਰ ਚਲਾ ਜਾਵੇਗਾ।

ਮਰੀਜ ਦਾ ਅਲਟਰਾਸਾਊਂਡ ਕੀਤਾ ਗਿਆ, ਜਿਸ ’ਚ ਪੱਥਰੀ ਹੋਣ ਦੀ ਪੁਸਟੀ ਹੋਈ। ਇੰਨੀ ਛੋਟੀ ਉਮਰ ’ਚ ਪੱਥਰੀ ਦੀ ਸਮੱਸਿਆ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਫਿਰ ਅਲਟਰਾਸਾਊਂਡ ਦੁਬਾਰਾ ਕੀਤਾ ਗਿਆ। ਰਿਪੋਰਟ ਪਹਿਲਾਂ ਵਾਂਗ ਹੀ ਆਈ। ਇਸ ਤੋਂ ਬਾਅਦ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ ਗਿਆ। ਕਿਉਂਕਿ ਮਰੀਜ ਬਹੁਤ ਛੋਟਾ ਸੀ, ਇਸ ਲਈ ਟੈਲੀਸਕੋਪਿਕ ਵਿਧੀ ਨਾਲ ਸਰਜਰੀ ਕਰਨਾ ਕਾਫੀ ਚੁਣੌਤੀਪੂਰਨ ਸੀ।

ਇਸ ਦੌਰਾਨ ਡਾਕਟਰਾਂ ਨੇ ਮਰੀਜ ਦੇ ਰਿਸਤੇਦਾਰਾਂ ਨੂੰ ਭਰੋਸੇ ’ਚ ਲੈ ਕੇ 6 ਮੈਂਬਰੀ ਟੀਮ ਦਾ ਗਠਨ ਕੀਤਾ, ਜਿਸ ’ਚ ਸਰਜਨ ਡਾ. ਨਗਿੰਦਰ ਸਿੰਘ, ਫਿਜੀਸੀਅਨ ਡਾ. ਰਾਮ ਕੁਮਾਰ, ਬਾਲ ਰੋਗਾਂ ਦੇ ਮਾਹਿਰ ਡਾ. ਅਭਿਸੇਕ ਅਤੇ ਅਨੱਸਥੀਸੀਆ ਮਾਹਿਰ ਡਾ. ਰੁਦਰ ਪ੍ਰਤਾਪ ਆਦਿ ਸ਼ਾਮਲ ਸਨ। ਇਹ ਸਰਜਰੀ ਲਗਭਗ 20 ਮਿੰਟ ਤੱਕ ਚੱਲੀ, ਪਰ ਜਦੋਂ ਤੱਕ ਬੱਚਾ ਹੋਸ ’ਚ ਨਹੀਂ ਆਇਆ, ਉਂਦੋਂ ਤਕ ਡਾਕਟਰਾਂ ਦੇ ਸਾਹ ਵੀ ਅਟਕੇ ਹੋਏ ਸਨ। ਛੋਟੇ ਬੱਚੇ ਨੂੰ ਅਨੱਸਥੀਸੀਆ ਦੇਣਾ ਬਹੁਤ ਮੁਸ਼ਕਲ ਹੈ।

ਜਦੋਂ ਮਰੀਜ ਦਾ ਆਪ੍ਰੇਸਨ ਹੋਇਆ ਤਾਂ ਉਸ ਦੇ ਪਿੱਤੇ ’ਚੋਂ ਇਕ-ਦੋ ਨਹੀਂ ਸਗੋਂ 350 ਤੋਂ ਜਿਆਦਾ ਪੱਥਰੀਆਂ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਨਗਿੰਦਰ ਸਿੰਘ ਨੇ ਕਿਹਾ ਕਿ ਮੈਂ 32 ਸਾਲਾਂ ’ਿਚ ਹੁਣ ਤਕ ਇੱਕ ਲੱਖ ਤੋਂ ਵੱਧ ਸਰਜਰੀਆਂ ਕਰ ਚੁੱਕਾ ਹਾਂ ਪਰ ਮੇਰੀ ਜਿੰਦਗੀ ’ਚ ਇਹ ਪਹਿਲਾ ਮਾਮਲਾ ਹੈ ਕਿ ਇੰਨੇ ਛੋਟੇ ਮਰੀਜ ’ਚ ਪੱਥਰੀ ਪਾਈ ਗਈ ਹੈ। ਉਹ ਵੀ ਇੱਕ-ਦੋ ਨਹੀਂ ਸਗੋਂ 350 ਤੋਂ ਵੱਧ। ਤਿੰਨ ਪੱਥਰੀਆਂ ਦਾ ਆਕਾਰ ਇੱਕ ਗ੍ਰਾਮ ਦੇ ਬਰਾਬਰ ਹੈ, ਜਦੋਂ ਕਿ ਬਾਕੀ ਸਰ੍ਹੋਂ ਦੇ ਅਤੇ ਇਸ ਤੋਂ ਵੀ ਛੋਟੇ ਹਨ।

ਡਾ. ਨਗਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਛੋਟੀ ਉਮਰ ਦੇ ਮਰੀਜ ’ਚ ਪੱਥਰੀ ਬਣਨ ਦਾ ਕਾਰਨ ਸਮਝ ਨਹੀਂ ਆਉਂਦਾ। ਇਸ ਦਾ ਕੋਈ ਕਾਰਨ ਹੋ ਸਕਦਾ ਹੈ ਕਿ ਇਸ ਦੇ ਸਰੀਰ ’ਚ ਪੱਥਰੀ ਮਾਂ ਤੋਂ ਆਈ ਹੋਵੇ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਮਾਂ ਦੇ ਪੇਟ ’ਚ ਬੱਚੇ ਦੀ ਪਿਤ ਦੀ ਨਲੀ ਤੰਗ ਹੋ ਗਈ ਹੈ, ਤਾਂ ਪਿੱਤ ਸਹੀ ਢੰਗ ਨਾਲ ਅੰਤੜੀ ਤੱਕ ਨਹੀਂ ਪਹੁੰਚਦਾ। ਅਜਿਹੀ ਸਥਿਤੀ ’ਚ, ਪਿੱਤ ਲੰਬੇ ਸਮੇਂ ਤੱਕ ਜਮ੍ਹਾ ਹੋ ਸਕਦਾ ਹੈ ਅਤੇ ਪੱਥਰ ਬਣ ਸਕਦਾ ਹੈ।

Related Articles

Leave a Comment