Home » ਕਰਾਚੀ ‘ਚ ਅੱਤਵਾਦੀ ਹਮਲੇ ਨਾਲ PSL ‘ਤੇ ਕੋਈ ਅਸਰ ਨਹੀਂ ਪਵੇਗਾ: PCB ਮੁਖੀ ਨਜਮ ਸੇਠੀ

ਕਰਾਚੀ ‘ਚ ਅੱਤਵਾਦੀ ਹਮਲੇ ਨਾਲ PSL ‘ਤੇ ਕੋਈ ਅਸਰ ਨਹੀਂ ਪਵੇਗਾ: PCB ਮੁਖੀ ਨਜਮ ਸੇਠੀ

by Rakha Prabh
77 views

ਕਰਾਚੀ (ਬਿਊਰੋ)- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਨਜਮ ਸੇਠੀ ਨੇ ਕਿਹਾ ਕਿ ਕਰਾਚੀ ਪੁਲਸ ਮੁਖੀ ਦੇ ਦਫ਼ਤਰ ‘ਤੇ ਸ਼ੁੱਕਰਵਾਰ ਸ਼ਾਮ ਹੋਏ ਅੱਤਵਾਦੀ ਹਮਲੇ ਦਾ ਇੱਥੇ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਬਾਕੀ ਮੈਚਾਂ ‘ਤੇ ਕੋਈ ਅਸਰ ਨਹੀਂ ਪਵੇਗਾ।

ਸੇਠੀ ਨੇ ਕਿਹਾ ਕਿ ਮੈਚ ਨਿਰਧਾਰਤ ਸਮੇਂ ਅਨੁਸਾਰ ਚੱਲਣਗੇ ਕਿਉਂਕਿ ਲੀਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਰਾਸ਼ਟਰਪਤੀ ਪੱਧਰ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੀਐੱਸਐੱਲ ਮੈਚ ਨਿਰਧਾਰਤ ਸਮੇਂ ਅਨੁਸਾਰ ਜਾਰੀ ਰਹਿਣਗੇ। ਸਾਰੇ ਖਿਡਾਰੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਰਹੀ ਹੈ।

ਬੋਰਡ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਅਤੇ ਸਰਕਾਰ ਨੇ ਕਰਾਚੀ ਵਿਚ ਪੀਐੱਸਐੱਲ ਮੈਚਾਂ ਨੂੰ ਜਾਰੀ ਰੱਖਣ ਲਈ ਵੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵਾਪਰੀ ਘਟਨਾ ਦਾ ਪੀਐੱਸਐੱਲ ਨਾਲ ਕੋਈ ਸਬੰਧ ਨਹੀਂ ਹੈ। ਪੀਐੱਸਐੱਲ ਦੇ ਦੋ ਮੈਚ ਸ਼ਨੀਵਾਰ ਅਤੇ ਐਤਵਾਰ ਨੂੰ ਇੱਥੇ ਨੈਸ਼ਨਲ ਸਟੇਡੀਅਮ ‘ਚ ਹੋਣੇ ਹਨ। ਇਸ ਦੇ ਮੱਦੇਨਜ਼ਰ ਟੀਮ ਹੋਟਲ ਅਤੇ ਮੈਚ ਵਾਲੀ ਥਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

Related Articles

Leave a Comment