Home » ਮਹਾਰਾਸ਼ਟਰ ਸਿਆਸੀ ਸੰਕਟ ’ਤੇ ਸ਼ਰਦ ਪਵਾਰ ਬੋਲੇ- ਇਹ ਤੀਜੀ ਵਾਰ ਹੋ ਰਿਹਾ

ਮਹਾਰਾਸ਼ਟਰ ਸਿਆਸੀ ਸੰਕਟ ’ਤੇ ਸ਼ਰਦ ਪਵਾਰ ਬੋਲੇ- ਇਹ ਤੀਜੀ ਵਾਰ ਹੋ ਰਿਹਾ

by Rakha Prabh
120 views

ਮੁੰਬਈ- ਮਹਾਰਾਸ਼ਟਰ ਦੇ ਸਿਆਸੀ ਸੰਕਟ ’ਤੇ ਰਾਸ਼ਟਰੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਮਹਾਰਾਸ਼ਟਰ ’ਚ ਮਹਾਵਿਕਾਸ ਅਘਾੜੀ (ਐੱਮ. ਵੀ. ਏ.) ਸਰਕਾਰ ਨੂੰ ਡਿਗਾਉਣ ਦੀ ਤੀਜੀ ਵਾਰ ਕੋਸ਼ਿਸ਼ ਕੀਤੀ ਗਈ ਹੈ ਪਰ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਮੁੱਖ ਮੰਤਰੀ ਊਧਵ ਠਾਕਰੇ ਹਾਲਾਤ ਸੰਭਾਲ ਲੈਣਗੇ। ਐੱਮ. ਵੀ. ਏ. ਦੇ ਗਠਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਵਾਰ ਨੇ ਕਿਹਾ ਕਿ ਸਰਕਾਰ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰੇਗੀ ਅਤੇ ਉਨ੍ਹਾਂ ਨੇ ਸੂਬੇ ’ਚ ਸਰਕਾਰ ਡਿੱਗਣ ਦੀ ਸਥਿਤੀ ’ਚ ਭਾਜਪਾ ਪਾਰਟੀ ਦਾ ਸਾਥ ਦੇਣ ਦੇ ਬਦਲ ਨੂੰ ਖਾਰਜ ਕਰ ਦਿੱਤਾ ਹੈ। ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਠਜੋੜ ’ਚ ਕੋਈ ਮਤਭੇਦ ਨਹੀਂ ਹੈ ਅਤੇ ਸਾਰਿਆਂ ਨੂੰ ਠਾਕਰੇ ਦੀ ਲੀਡਰਸ਼ਿਪ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਇਹ ਸ਼ਿਵ ਸੈਨਾ ਦਾ ਅੰਦਰੂਨੀ ਮਸਲਾ ਹੈ ਅਤੇ ਉਹ ਸਥਿਤੀ ਦਾ ਮੁਲਾਂਕਣ ਕਰਨ ਮਗਰੋਂ ਸਾਨੂੰ ਸੂਚਿਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਸ਼ਿਵ ਸੈਨਾ ਦਾ ਸਮਰਥਨ ਕਰੇਗੀ। ਪਵਾਰ ਨੇ ਕਿਹਾ ਕਿ ਕੁਝ ਵਿਧਾਇਕਾਂ ਨਾਲ ਮਿਲ ਕੇ ਬਾਗੀ ਹੋਏ ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਬਣਨ ਸਬੰਧੀ ਆਪਣੀ ਇੱਛਾ ਬਾਰੇ ਉਨ੍ਹਾਂ ਨੂੰ ਕਦੇ ਕੁਝ ਨਹੀਂ ਦੱਸਿਆ।

Related Articles

Leave a Comment