ਬਰੇਲੀ – ਲਖਨਊ-ਦਿੱਲੀ ਰਾਜਮਾਰਗ ‘ਤੇ ਮੰਗਲਵਾਰ ਤੜਕੇ ਕਾਰ-ਟਰੱਕ ਦੀ ਟੱਕਰ ‘ਚ 5 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ। ਪੀੜਤ ਉੱਤਰਾਖੰਡ ਦੇ ਆਪਣੇ ਜੱਦੀ ਰਾਮਨਗਰ ਤੋਂ ਉੱਤਰ ਪ੍ਰਦੇਸ਼ ਦੇ ਹਰਦੋਈ ਜਾ ਰਹੇ ਸਨ। ਸਵੇਰੇ ਕਰੀਬ 3.30 ਵਜੇ ਕਾਰ ਦਾ ਇਕ ਟਾਇਰ ਫਟ ਗਿਆ ਅਤੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ।
ਸੀਨੀਅਰ ਪੁਲਸ ਸੁਪਰਡੈਂਟ ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ ਅਹਿਲਾਦਪੁਰ ‘ਚ ਲਾਲਪੁਰ ਚੌਕੀ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਸਗੀਰ (35), ਮੁਜਿੰਮਲ (36), ਮੁਹੰਮਦ ਤਾਹਿਰ (40), ਇਮਰਾਨ ਖਾਨ (38) ਅਤੇ ਮੁਹੰਮਦ ਫਰੀਦ (35) ਦੇ ਰੂਪ ‘ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ।