ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਅਗਨੀਪਥ ਯੋਜਨਾ’ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਦਾ ‘ਚੰਗਾ’ ਮਤਲਬ ਦੇਸ਼ ਲਈ ਖ਼ਤਰਨਾਕ ਹੈ। ਉਨ੍ਹਾਂ ਨੇ ਟਵੀਟ ਕੀਤਾ,‘‘ਪ੍ਰਧਾਨ ਮੰਤਰੀ ਜੀ, ਤੁਹਾਡੇ ‘ਸਮੇਂ ਨਾਲ ਸੁਧਾਰ ਵਾਲੇ ਫਾਇਦਿਆਂ’ ਦੇ ਨਤੀਜੇ ਦੇਸ਼ ਦੀ ਜਨਤਾ ਹਰ ਦਿਨ ਭੁਗਤ ਰਹੀ ਹੈ। ਨੋਟਬੰਦੀ, ਗਲਤ ਜੀ. ਐੱਸ. ਟੀ., ਸੀ. ਏ. ਏ, ਰਿਕਾਰਡ ਤੋੜ ਮਹਿੰਗਾਈ, ਰਿਕਾਰਡ ਤੋੜ ਬੇਰੁਜ਼ਗਾਰੀ, ਕਾਲੇ ਖੇਤੀ ਕਾਨੂੰਨ ਅਤੇ ਹੁਣ ਅਗਨੀਪਥ ਨਾਲ ਵਾਰ…। ਭਾਜਪਾ ਦਾ ‘ਚੰਗਾ’ ਮਤਬਲ ਦੇਸ਼ ਲਈ ਖ਼ਤਰਨਾਕ।’’ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਫ਼ੌਜ ’ਚ ਭਰਤੀ ਦੀ ਨਵੀਂ ਅਗਨੀਪਥ ਯੋਜਨਾ ਦਾ ਐਲਾਨ 14 ਜੂਨ ਨੂੰ ਕੀਤਾ ਸੀ। ਇਸ ਯੋਜਨਾ ਤਹਿਤ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਦਰਮਿਆਨ ਨੌਜਵਾਨਾਂ ਨੂੰ ਸਿਰਫ 4 ਸਾਲ ਲਈ ਫ਼ੌਜ ’ਚ ਭਰਤੀ ਦਾ ਨਿਯਮ ਹੈ, ਜਿਸ ’ਚ 25 ਫ਼ੀਸਦੀ ਨੂੰ 15 ਹੋਰ ਸਾਲਾਂ ਤੱਕ ਨੌਕਰੀ ’ਚ ਬਰਕਰਾਰ ਰੱਖਣ ਦੀ ਵਿਵਸਥਾ ਹੈ। ਬਾਅਦ ’ਚ ਸਰਕਾਰ ਨੇ 2022 ’ਚ ਭਰਤੀ ਲਈ ਉੱਪਰੀ ਉਮਰ ਹੱਦ ਵਧਾ ਕੇ 23 ਸਾਲ ਕਰ ਦਿੱਤੀ। ਇਸ ਯੋਜਨਾ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵਿਰੋਧ ਹੋ ਰਿਹਾ ਹੈ।
ਅਗਨੀਪਥ ਯੋਜਨਾ ਨੂੰ ਲੈ ਕੇ ਰਾਹੁਲ ਦਾ ਤੰਜ਼, ਕਿਹਾ- BJP ਦਾ ਚੰਗਾ ਮਤਲਬ ਦੇਸ਼ ਲਈ ਖ਼ਤਰਨਾਕ
previous post