ਨਵੀਂ ਦਿੱਲੀ, 29 ਮਾਰਚ (ਯੂ. ਐਨ. ਆਈ.)-ਜੰਮੂ-ਕਸਮੀਰ ‘ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਜ ਸੰਸਦ ‘ਚ ਕਿੰਨੇ ਬਾਹਰੀ ਲੋਕਾਂ ਨੇ ਉੱਥੇ ਜਾਇਦਾਦ ਖਰੀਦੀ ਹੈ, ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ () ਨੇ ਮੰਗਲਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਜੰਮੂ-ਕਸਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕੇਂਦਰ ਸਾਸਤ ਪ੍ਰਦੇਸ () ਵਿੱਚ 34 ਲੋਕਾਂ ਨੇ ਜਾਇਦਾਦਾਂ ਖਰੀਦੀਆਂ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਹਾਜੀ ਫਜਲੁਰ ਰਹਿਮਾਨ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਗ੍ਰਹਿ ਮੰਤਰੀ ਜੰਮੂ-ਕਸਮੀਰ ਤੋਂ ਬਾਹਰਲੇ ਲੋਕਾਂ ਦੀ ਗਿਣਤੀ ਦੱਸਣ ਲਈ ਖੁਸ ਹੋਣਗੇ ਜਿਨ੍ਹਾਂ ਨੇ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਇਸ ਕੇਂਦਰ ਸਾਸਤ ਪ੍ਰਦੇਸ ਵਿੱਚ ਜਾਇਦਾਦ ਖਰੀਦੀ ਹੈ। ਇਸ ‘ਤੇ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਜੰਮੂ-ਕਸਮੀਰ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਕੇਂਦਰ ਸਾਸਤ ਪ੍ਰਦੇਸ ਜੰਮੂ-ਕਸਮੀਰ ‘ਚ ਰਾਜ ਤੋਂ ਬਾਹਰ ਦੇ 34 ਲੋਕਾਂ ਨੇ ਜਾਇਦਾਦਾਂ ਖਰੀਦੀਆਂ ਹਨ।