Home » ਭਾਰਤ ਦੇ ਪਹਿਲੇ ਸੂਰਜ ਮਿਸ਼ਨ ਆਦਿਤਿਆ ਐੱਲ1 ਨੂੰ ਛੱਡਿਆ

ਭਾਰਤ ਦੇ ਪਹਿਲੇ ਸੂਰਜ ਮਿਸ਼ਨ ਆਦਿਤਿਆ ਐੱਲ1 ਨੂੰ ਛੱਡਿਆ

by Rakha Prabh
49 views

ਸ੍ਰੀਹਰੀਕੋਟਾ, 2 ਸਤੰਬਰ

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਦੇਸ਼ ਦੇ ਪਹਿਲੇ ਸੂਰਜ ਮਿਸ਼ਨ ਤਹਿਤ ‘ਆਦਿਤਿਆ ਐੱਲ1’ ਪੁਲਾੜ ਵਾਹਨ ਨੂੰ ਲਾਂਚ ਕਰ ਦਿੱਤਾ। ‘ਆਦਿਤਿਆ ਐੱਲ1’ ਸੂਰਜੀ ਪ੍ਰਣਾਲੀ ਦੇ ਰਿਮੋਟ ਨਿਰੀਖਣਾਂ ਲਈ ਅਤੇ ਧਰਤੀ ਤੋਂ 15 ਲੱਖ ਕਿਲੋਮੀਟਰ ਦੀ ਦੂਰੀ ‘ਤੇ ‘ਐੱਲ1’ (ਸੂਰਜ-ਧਰਤੀ ਲੈਗਰੇਂਜੀਅਨ ਪੁਆਇੰਟ) ‘ਤੇ ਸੂਰਜੀ ਹਵਾ ਦੇ ਅਸਲ ਨਿਰੀਖਣ ਕਰਨ ਲਈ ਤਿਆਰ ਕੀਤਾ ਗਿਆ ਹੈ। ‘ਆਦਿਤਿਆ ਐਲ1’ ਸੂਰਜ ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਵਾਹਨ ਹੋਵੇਗਾ। ਇਸ ਨੂੰ ਇਸਰੋ ਦੇ ਭਰੋਸੇਮੰਦ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐੱਸਐੱਲਵੀ) ਰਾਹੀਂ ਅੱਜ ਸਵੇਰੇ 11.50 ਵਜੇ ਸ੍ਰੀਹਰਿਕੋਟਾ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ। ‘ਆਦਿਤਿਆ ਐੱਲ1’ ਦੇ 125 ਦਿਨਾਂ ‘ਚ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਨ ਅਤੇ ਸੂਰਜ ਦੇ ਸਭ ਤੋਂ ਨੇੜੇ ਮੰਨੇ ਜਾਣ ਵਾਲੇ ਲੈਗਰੈਂਜੀਅਨ ਬਿੰਦੂ ‘ਐੱਲ1’ ਦੇ ਆਲੇ-ਦੁਆਲੇ ਸਥਾਪਤ ਕਰਨ ਦੀ ਉਮੀਦ ਹੈ।

Related Articles

Leave a Comment