ਜਖਾਊ (ਗੁਜਰਾਤ), 15 ਜੂਨ
ਸ਼ਕਤੀਸ਼ਾਲੀ ਚਕਰਵਾਤ ‘ਬਿਪਰਜੁਆਏ ਗੁਜਰਾਤ ਤੱਟ ਤੋਂ 200 ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਹੈ। ਅਧਿਕਾਰੀਆਂ ਨੇ ਦੱਸਿਆ ਕਿ 74,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ ਤੇ ਚੱਕਰਵਾਤ ਅੱਜ ਸ਼ਾਮ ਤੱਕ ਗੁਜਰਾਤ ਦੇ ਤੱਟ ਨਾਲ ਟਕਰਾਏਗਾ। ਇਸ ਖੇਤਰ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਕੱਛ ਜ਼ਿਲ੍ਹੇ ‘ਚ ਤੱਟ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਕਰੀਬ 120 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕੀਤਾ ਹੈ। ਇਸ ਦੌਰਾਨ ਦੇਵਭੂਮੀ ਦਵਾਰਕਾ ਦੇ ਪ੍ਰਸਿੱਧ ਦਵਾਰਕਾਧੀਸ਼ ਮੰਦਰ ਅਤੇ ਗਿਰ ਸੋਮਨਾਥ ਦੇ ਸੋਮਨਾਥ ਮੰਦਰ ਨੂੰ ਅੱਜ ਸ਼ਰਧਾਲੂਆਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।