Home » ਕੋਰੋਨਾ ਸੰਕਰਮਿਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਦਾ ਭਾਰਤ ਦੌਰਾ ਮੁਲਤਵੀ

ਕੋਰੋਨਾ ਸੰਕਰਮਿਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਦਾ ਭਾਰਤ ਦੌਰਾ ਮੁਲਤਵੀ

by Rakha Prabh
119 views

ਯਰੂਸਲਮ, 29 ਮਾਰਚ (ਯੂ. ਐਨ. ਆਈ.)- ਇਜਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਾ ਸੀ, ਜਿਸ ਨੂੰ ਹੁਣ ਟਾਲ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਦਾ ਭਾਰਤ ਦੌਰਾ 3 ਤੋਂ 5 ਅਪ੍ਰੈਲ ਤਕ ਤੈਅ ਸੀ। ਇਜਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਆਪਣੀ ਭਾਰਤ ਫੇਰੀ ਤੋਂ ਠੀਕ ਪਹਿਲਾਂ ਕੋਵਿਡ-19 ਦੀ ਲਪੇਟ ਵਿੱਚ ਆ ਗਏ ਸਨ। ਐਤਵਾਰ ਨੂੰ ਹੀ ਉਸਦਾ ਕੋਰੋਨਾ ਟੈਸਟ ਪਾਜੇਟਿਵ ਪਾਇਆ ਗਿਆ ਸੀ। 50 ਸਾਲਾ ਬੇਨੇਟ ਨੇ 3 ਤੋਂ 5 ਅਪ੍ਰੈਲ ਤਕ ਭਾਰਤ ਦਾ ਦੌਰਾ ਕਰਨਾ ਸੀ, ਜੋ ਹੁਣ ਇਨਫੈਕਸਨ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਨਵੀਂ ਦਿੱਲੀ ਵਿੱਚ, ਭਾਰਤ ਦੇ ਵਿਦੇਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਬੇਨੇਟ ਦੀ 3 ਤੋਂ 5 ਅਪ੍ਰੈਲ ਤੱਕ ਭਾਰਤ ਫੇਰੀ ਦਾ ਐਲਾਨ ਕੀਤਾ ਸੀ। ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੇਨੇਟ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਬੇਨੇਟ ਦੇ ਦਫਤਰ ਨੇ ਸੋਮਵਾਰ ਨੂੰ ਕਿਹਾ, “ਪ੍ਰਧਾਨ ਮੰਤਰੀ ਬਿਹਤਰ ਮਹਿਸੂਸ ਕਰ ਰਹੇ ਹਨ ਅਤੇ ਘਰ ਤੋਂ ਕੰਮ ਕਰਨਾ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਬੇਨੇਟ ਨੇ ਹਡੇਰਾ ‘ਚ ਅੱਤਵਾਦੀ ਹਮਲੇ ਵਾਲੀ ਥਾਂ ‘ਤੇ ਇਕ ਮੀਟਿੰਗ ‘ਚ ਸ?ਿਰਕਤ ਕੀਤੀ ਸੀ। ਇੱਥੇ ਐਤਵਾਰ ਰਾਤ ਹੋਏ ਹਮਲੇ ਵਿੱਚ ਦੋ ਇਜਰਾਈਲੀ ਸਰਹੱਦੀ ਪੁਲਿਸ ਵਾਲੇ ਮਾਰੇ ਗਏ ਅਤੇ ਕੁਝ ਹੋਰ ਜਖਮੀ ਹੋ ਗਏ। ਅਧਿਕਾਰਤ ਤੌਰ ‘ਤੇ ਜਾਰੀ ਕੀਤੀ ਗਈ ਫੋਟੋ ਵਿੱਚ, ਪ੍ਰਧਾਨ ਮੰਤਰੀ ਇੱਕ ਮਾਸਕ ਵਿੱਚ ਦਿਖਾਈ ਦਿੱਤੇ, ਜਦੋਂ ਕਿ ਬੇਨੇਟ ਨੇ ਐਤਵਾਰ ਨੂੰ ਅਮਰੀਕੀ ਵਿਦੇਸ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਦੌਰਾਨ ਮਾਸਕ ਨਹੀਂ ਪਾਇਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬੇਨੇਟ ਨਾਲ ਹਡੇਰਾ ਵਿੱਚ ਇੱਕ ਮੀਟਿੰਗ ਵਿੱਚ ਸਾਮਲ ਹੋਏ ਪੁਲਿਸ ਮੁਖੀ ਕੋਬੀ ਸਬਤਾਈ ਵੀ ਜਾਂਚ ਵਿੱਚ ਕੋਰੋਨਾ ਪਾਜੇਟਿਵ ਪਾਏ ਗਏ ਹਨ। ਇਜਰਾਈਲ ਵਿੱਚ ਓਮੀਕ੍ਰੋਨ .2 ਸਟ੍ਰੇਨ ਕਾਰਨ ਕੋਰੋਨਾ ਦੇ ਮਾਮਲੇ ਵਧੇ ਹਨ।

Related Articles

Leave a Comment