ਅਰਜਨਟੀਨਾ ਦੇ ਸਟਾਰ ਫੁਟਬਾਲਰ ਲਿਓਨੇਲ ਮੇਸੀ ਮੇਜਰ ਲੀਗ ਸੌਕਰ (MLS) ਵਿੱਚ ਖੇਡਦੇ ਹੋਏ ਨਜ਼ਰ ਆ ਸਕਦੇ ਹਨ। ਮੇਸੀ ਇਸ ਸਮੇਂ ਫਰਾਂਸੀਸੀ ਕਲੱਬ ਪੈਰਿਸ ਸੇਂਟ-ਜਰਮੇਨ (PSG) ਲਈ ਖੇਡਦੇ ਹਨ। ਪੀਐਸਜੀ ਨਾਲ ਉਨ੍ਹਾਂ ਦਾ ਇਕਰਾਰਨਾਮਾ ਜੂਨ 2023 ਤੱਕ ਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਮੇਸੀ ਪੀਐਸਜੀ ਦੇ ਨਾਲ ਆਪਣਾ ਕਰਾਰ ਖਤਮ ਹੋਣ ਤੋਂ ਬਾਅਦ ਅਮਰੀਕੀ ਫੁੱਟਬਾਲ ਕਲੱਬ ਇੰਟਰ ਮਿਆਮੀ ਨਾਲ ਜੁੜ ਸਕਦੇ ਹਨ। ਡੇਵਿਡ ਬੇਕਹਮ ਕੋਲ ਵੀ ਇਸ ਕਲੱਬ ਦਾ ਮਾਲਿਕਾਨਾ ਹੱਕ ਹੈ। ਹਾਲਾਂਕਿ, ਉਨ੍ਹਾਂ ਨੂੰ ਕਲੱਬ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇਸਦੇ 35% ਸ਼ੇਅਰ ਖਰੀਦਣ ਦੀ ਉਮੀਦ ਹੈ।
ਮੇਸੀ ਨੇ ਪਿਛਲੀਆਂ ਗਰਮੀਆਂ ਵਿੱਚ ਪੀਐਸਜੀ ਵਿੱਚ ਸ਼ਾਮਲ ਹੋਣ ਲਈ ਬਾਰਸੀਲੋਨਾ ਛੱਡ ਦਿੱਤਾ ਸੀ। ਉਨ੍ਹਾਂ ਨੇ PSG ਨਾਲ ਦੋ ਸਾਲ ਦਾ ਕਰਾਰ ਕੀਤਾ। DirecTV ਪੱਤਰਕਾਰ ਅਲੈਕਸ ਕੈਂਡਲ ਨੇ ਕਿਹਾ ਕਿ ਉਸ ਦੇ 2023 ਵਿੱਚ ਇੰਟਰ ਮਿਆਮੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਕੈਂਡਲ ਮੁਤਾਬਕ 34 ਸਾਲਾ ਮੇਸੀ ਫਿਲਹਾਲ MLS ਕਲੱਬ ‘ਚ 35 ਫੀਸਦੀ ਹਿੱਸੇਦਾਰੀ ਖਰੀਦਣ ‘ਤੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਟ੍ਰੈਵਿਸ ਹੈੱਡ ਨੇ ਟੀਮ ਇੰਡੀਆ ਖਿਲਾਫ ਜੜਿਆ ਸੈਂਕੜਾ, ਟੈਸਟ ‘ਚ ਵਨਡੇ ਵਾਂਗ ਬਣਾ ਰਹੇ ਦੌੜਾਂ
ਇੰਟਰ ਮਿਆਮੀ ਦੇ ਕੋ-ਓਨਰ ਅਤੇ ਕਾਰਜਕਾਰੀ ਨਿਰਦੇਸ਼ਕ ਜੋਰਜ ਮੇਸ ਨੇ ਕਿਹਾ, “ਮੇਸੀ ਇਸ ਸਮੇਂ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦੇ ਹੁਨਰ ਵਿੱਚ ਕੋਈ ਕਮੀ ਨਹੀਂ ਆਈ ਹੈ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦਾ ਬੇਕਹਮ ਨਾਲ ਚੰਗਾ ਰਿਸ਼ਤਾ ਹੈ। ਜਦੋਂ ਉਹ PSG ਛੱਡਣਗੇ, ਤਾਂ ਉਹ ਸਾਡੇ ਕਲੱਬ ਵਿੱਚ ਸ਼ਾਮਲ ਹੋ ਸਕਦੇ ਹਨ। ਮੈਂ ਇਸ ਨੂੰ ਲੈ ਕੇ ਆਸ਼ਾਵਾਦੀ ਹਾਂ। ਅਜਿਹਾ ਹੋਣ ਦੀ ਪੂਰੀ ਉਮੀਦ ਹੈ।
ਲਿਓਨੇਲ ਮੇਸੀ ਨੇ 2020 ਵਿੱਚ ਇੱਕ ਇੰਟਰਵਿਊ ਵਿੱਚ ਪੁਸ਼ਟੀ ਕੀਤੀ ਸੀ ਕਿ ਉਹ ਭਵਿੱਖ ਵਿੱਚ ਅਮਰੀਕਾ ਜਾਣ ਵਿੱਚ ਦਿਲਚਸਪੀ ਰੱਖਦੇ ਹਨ।
ਇਸ ਦੌਰਾਨ ਮੇਸੀ ਦੇ ਕੈਂਪ ਨੇ ਪੀਐਸਜੀ ਛੱਡਣ ਤੋਂ ਬਾਅਦ ਇੰਟਰ ਮਿਆਮੀ ਵਿੱਚ ਸ਼ਾਮਲ ਹੋਣ ਅਤੇ ਸ਼ੇਅਰ ਖਰੀਦਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ, ਅਤੇ ਕਿਹਾ ਕਿ ਮੇਸੀ ਨੇ ਅਜੇ ਇਹ ਫੈਸਲਾ ਕਰਨਾ ਹੈ ਕਿ ਉਨ੍ਹਾਂ ਦਾ ਪੀਐਸਜੀ ਸੌਦਾ ਖਤਮ ਹੋਣ ਤੋਂ ਬਾਅਦ ਉਹ ਕੀ ਕਰਨਗੇ