Home » ਦਿੱਲੀ ਦੀ ਡਿੱਗੀ ਤੀਜੀ ਵਿਕਟ, ਕਪਤਾਨ ਰਿਸ਼ਭ ਪੰਤ ਹੋਏ ਆਊਟ

ਦਿੱਲੀ ਦੀ ਡਿੱਗੀ ਤੀਜੀ ਵਿਕਟ, ਕਪਤਾਨ ਰਿਸ਼ਭ ਪੰਤ ਹੋਏ ਆਊਟ

by Rakha Prabh
54 views

ਸਪੋਰਟਸ ਡੈਸਕ- ਆਈ. ਪੀ. ਐੱਲ. 2022 ਦਾ ਦੂਜਾ ਮੈਚ ਅੱਜ ਮੁੰਬਈ ਤੇ ਦਿੱਲੀ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਦੀ ਟੀਮ ਨੇ ਆਪਣੀ ਪਾਰੀ ਦੇ ਦੌਰਾਨ ਨਿਰਧਾਰਤ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ 177 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਦਿੱਲੀ ਨੂੰ ਜਿੱਤ ਲਈ 178 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਦੀ ਪਹਿਲੀ ਵਿਕਟ ਟਿਮ ਸਿਫਰਟ ਦੇ ਤੌਰ ‘ਤੇ ਡਿੱਗੀ। ਸਿਫਰਟ 21 ਦੌੜਾਂ ਦੇ ਨਿੱਜੀ ਸਕੋਰ ‘ਤੇ ਮੁਰੂਗਨ ਅਸ਼ਵਿਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ।

ਦਿੱਲੀ ਦੀ ਦੂਜੀ ਵਿਕਟ ਮਨਦੀਪ ਸਿੰਘ ਦੇ ਤੌਰ ‘ਤੇ ਡਿੱਗੀ। ਮਨਦੀਪ ਆਪਣਾ ਖ਼ਾਤਾ ਵੀ ਨਾ ਖੋਲ੍ਹ ਸਕੇ ਤੇ ਮੁਰੂਗਨ ਅਸ਼ਵਿਨ ਦੀ ਗੇਂਦ ‘ਤੇ ਤਿਲਕ ਵਰਮਾ ਨੂੰ ਕੈਚ ਦੇ ਕੇ ਆਊਟ ਹੋ ਗਏ। ਦਿੱਲੀ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰਿਸ਼ਭ ਪੰਤ 1 ਦੌੜ ਦੇ ਨਿੱਜੀ ਸਕੋਰ ‘ਤੇ ਮਿਲਸ ਦੀ ਗੇਂਦ ‘ਤੇ ਟਿਮ ਡੇਵਿਡ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਖ਼ਬਰ ਲਿਖੇ ਜਾਣ ਸਮੇਂ ਤਕ ਦਿੱਲੀ ਨੇ 3 ਵਿਕਟਾਂ ਦੇ ਨੁਕਸਾਨ ‘ਤੇ 46 ਦੌੜਾਂ ਬਣਾ ਲਈਆਂ ਸਨ।

ਟੀਮਾਂ :

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਅਨਮੋਲਪ੍ਰੀਤ ਸਿੰਘ, ਕੀਰੋਨ ਪੋਲਾਰਡ, ਟਿਮ ਡੇਵਿਡ, ਡੈਨੀਅਲ ਸੈਮਸ, ਮੁਰੂਗਨ ਅਸ਼ਵਿਨ, ਟਿਮਲ ਮਿਲਸ, ਜਸਪ੍ਰੀਤ ਬੁਮਰਾਹ, ਬੇਸਿਲ ਥੰਪੀ

ਦਿੱਲੀ ਕੈਪੀਟਲਜ਼ : ਪ੍ਰਿਥਵੀ ਸ਼ਾਹ, ਟਿਮ ਸੀਫਰਟ, ਮਨਦੀਪ ਸਿੰਘ, ਰਿਸ਼ਭ ਪੰਤ (ਕਪਤਾਨ/ਵਿਕਟਕੀਪਰ), ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਖਲੀਲ ਅਹਿਮਦ, ਕੁਲਦੀਪ ਯਾਦਵ, ਕਮਲੇਸ਼ ਨਾਗਰਕੋਟੀ

Related Articles

Leave a Comment