Home » ਭਾਰਤ ਨੂੰ ਲੱਗਿਆ ਵੱਡਾ ਝਟਕਾ, ਹਿਮਾ ਦਾਸ ਏਸ਼ੀਆਈ ਖੇਡਾਂ ਤੋਂ ਬਾਹਰ

ਭਾਰਤ ਨੂੰ ਲੱਗਿਆ ਵੱਡਾ ਝਟਕਾ, ਹਿਮਾ ਦਾਸ ਏਸ਼ੀਆਈ ਖੇਡਾਂ ਤੋਂ ਬਾਹਰ

ਹਿਮਾ ਦਾਸ ਨੂੰ ਅਪ੍ਰੈਲ 'ਚ ਸੱਟ ਲੱਗ ਗਈ ਸੀ, ਜੋ ਕਿ ਹੁਣ ਤੱਕ ਠੀਕ ਨਹੀਂ ਹੋਈ ਹੈ। ਇਸ ਕਰਕੇ ਉਹ ਏਸ਼ੀਆਈ ਖੇਡਾਂ 2023 ਦਾ ਹਿੱਸਾ ਨਹੀਂ ਹੋਣਗੇ। ਏਸ਼ੀਆਈ ਖੇਡਾਂ 2023 ਦਾ ਆਯੋਜਨ ਚੀਨ ਵਿੱਚ ਸਤੰਬਰ ਮਹੀਨੇ ਵਿੱਚ ਕੀਤਾ ਜਾਵੇਗਾ

by Rakha Prabh
23 views

ਏਸ਼ੀਆਈ ਖੇਡਾਂ 2023 ਸਤੰਬਰ ਵਿੱਚ ਹੋਣ ਵਾਲੀਆਂ ਹਨ। ਜਦਕਿ ਚੀਨ ਏਸ਼ੀਆਈ ਖੇਡਾਂ 2023 ਦੀ ਮੇਜ਼ਬਾਨੀ ਕਰੇਗਾ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਚੀਨ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੇਗੀ ਕਿਉਂਕਿ ਹਿਮਾ ਦਾਸ ਨੂੰ ਅਪ੍ਰੈਲ ‘ਚ ਸੱਟ ਲੱਗ ਗਈ ਸੀ, ਜੋ ਕਿ ਹੁਣ ਤੱਕ ਠੀਕ ਨਹੀਂ ਹੋਈ ਹੈ। ਹਾਲਾਂਕਿ ਭਾਰਤੀ ਐਥਲੈਟਿਕਸ ਦੇ ਮੁੱਖ ਕੋਚ ਰਾਧਾਕ੍ਰਿਸ਼ਨਨ ਨਾਇਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਹਿਮਾ ਦਾਸ ਨੇ ਜਕਾਰਤਾ ਵਿੱਚ ਏਸ਼ੀਆਈ ਖੇਡਾਂ ਵਿੱਚ 400 ਮੀਟਰ ਦਾ ਵਿਅਕਤੀਗਤ ਚਾਂਦੀ ਦਾ ਤਗਮਾ ਜਿੱਤਿਆ ਸੀ।

You Might Be Interested In

ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਕੀ ਕਿਹਾ?

ਮੁੱਖ ਕੋਚ ਰਾਧਾਕ੍ਰਿਸ਼ਨਨ ਨਾਇਰ ਨੇ ਕਿਹਾ ਕਿ ਹਿਮਾ ਦਾਸ ਦਾ ਜ਼ਖਮੀ ਹੋਣਾ ਦੁੱਖ ਦੀ ਗੱਲ ਹੈ। ਉਨ੍ਹਾਂ ਦੇ ਹੈਮਸਟ੍ਰਿੰਗ ਵਿੱਚ ਸੱਟ ਲੱਗੀ ਹੈ ਅਤੇ ਪਿੱਠ ਵਿੱਚ ਵੀ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰੀ ਜਾਂਚ ਚੱਲ ਰਹੀ ਹੈ, ਪਰ ਲੱਗਦਾ ਹੈ ਕਿ ਉਹ ਏਐਫਆਈ ਦੀ ਨੀਤੀ ਅਨੁਸਾਰ ਏਸ਼ੀਆਈ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਦਰਅਸਲ, ਇਸ ਤੋਂ ਪਹਿਲਾਂ ਉਹ ਪਿਛਲੇ ਮਹੀਨੇ ਰਾਂਚੀ ਵਿੱਚ ਆਯੋਜਿਤ ਫੈਡਰੇਸ਼ਨ ਕੱਪ ਵੀ ਨਹੀਂ ਖੇਡੀ ਸੀ। ਇਸ ਦੇ ਨਾਲ ਹੀ ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਜਿਨ੍ਹਾਂ ਖਿਡਾਰੀਆਂ ਨੂੰ ਛੋਟ ਦਿੱਤੀ ਗਈ ਹੈ, ਉਨ੍ਹਾਂ ਤੋਂ ਇਲਾਵਾ ਸਾਰਿਆਂ ਨੂੰ ਸ਼ੁਰੂ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ‘ਚ ਹਿੱਸਾ ਲੈਣਾ ਹੋਵੇਗਾ, ਤਦ ਹੀ ਉਹ ਏਸ਼ੀਆਈ ਖੇਡਾਂ ‘ਚ ਚੋਣ ਲਈ ਦਾਅਵਾ ਕਰ ਸਕਣਗੇ।

ਨੀਰਜ ਚੋਪੜਾ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਮਿਲੀ ਛੋਟ…

ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਖਿਡਾਰੀ ਨੀਰਜ ਚੋਪੜਾ ਅਤੇ 2022 ਰਾਸ਼ਟਰਮੰਡਲ ਖੇਡਾਂ ‘ਚ 3000 ਮੀਟਰ ਸਟੀਪਲਚੇਜ਼ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਅਵਿਨਾਸ਼ ਸਾਬਲੇ ਉਨ੍ਹਾਂ ਖਿਡਾਰੀਆਂ ਦੀ ਸੂਚੀ ‘ਚ ਸ਼ਾਮਲ ਹਨ, ਜਿਨ੍ਹਾਂ ਨੂੰ ਛੋਟ ਦਿੱਤੀ ਗਈ ਹੈ। ਕੋਚ ਰਾਧਾਕ੍ਰਿਸ਼ਨਨ ਨਾਇਰ ਨੇ ਕਿਹਾ ਕਿ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਦੋ ਵੱਡੇ ਟੂਰਨਾਮੈਂਟਾਂ ਤੋਂ ਹਟ ਚੁੱਕੇ ਨੀਰਜ ਚੋਪੜਾ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ ਪਰ ਫਿਲਹਾਲ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਹਾਲਾਂਕਿ ਉਹ ਇਸ ਮਹੀਨੇ ਦੇ ਅੰਤ ਤੱਕ ਫਿੱਟ ਹੋ ਸਕਦੇ ਹਨ।

Related Articles

Leave a Comment