ਸਰਦੂਲਗੜ੍ਹ, 2 ਸਤੰਬਰ (ਕੁਲਵਿੰਦਰ ਕੜਵਲ)
67 ਵੀਂ ਪੰਜਾਬ ਜੋਨਲ ਖੇਡਾਂ ਜੋ ਕਿ ਮਿਤੀ 18 ਅਗਸਤ ਤੋਂ 30 ਅਗਸਤ 2023 ਤੱਕ ਕਰਵਾਈਆਂ ਗਈਆਂ ਜਿਸ ਵਿੱਚ ਸਵੀਟ ਬਲੋਸਮਸ ਸਕੂਲ ਦੇ 400 ਬੱਚਿਆਂ ਨੇ ਵੱਖ ਵੱਖ ਖੇਡਾਂ ਵਿੱਚ ਹਿੱਸਾ ਲਿਆ ਜਿਵੇਂ ਕਿ ਵਾਲੀਵਾਲ , ਸਕੇਟਿੰਗ , ਬਾਕਸਿੰਗ , ਕਿਕ – ਬਾਕਸਿੰਗ , ਫੁੱਟਬਾਲ , ਖੋ-ਖੋ , ਟੇਬਲ ਟੇਨਿਸ , ਬੈਡਮਿੰਟਨ , ਕਰਾਟੇ , ਰੱਸਾਕਸੀ , ਕਬੱਡੀ। ਅੰਡਰ -11, 14, 17, 19 ਲੜਕੇ , ਲੜਕੀਆਂ ਦੇ ਮੁਕਾਬਲਿਆਂ ਵਿੱਚ ਬੱਚਿਆਂ ਨੇ 106 ਮੈਡਲ ਜਿੱਤੇ ਜਿਨ੍ਹਾਂ ਵਿਚੋਂ 62 ਸੋਨ ਤਮਗੇ, 31 ਚਾਂਦੀ ਤਮਗੇ 13 ਕਾਂਸਾ ਤਮਗੇ ਤੇ ਮੱਲਾਂ ਮਾਰੀਆ। ਸਕੂਲ ਦੀ ਪ੍ਰਬੰਧਕ ਕਮੇਟੀ , ਪ੍ਰਿੰਸੀਪਲ ਮੈਡਲ ਮੁਕੇਸ਼ ਸਿੰਘ ਤੇ ਸਮੂਹ ਸਟਾਫ ਨੇ ਕੋਚ (ਸੁਖਵਿੰਦਰ ਸਿੰਘ , ਅਰੁਣ ਕੁਮਾਰ , ਸੰਦੀਪ ਕੁਮਾਰ , ਸਤਪਾਲ ਸਿੰਘ, ਕਰਮਵੀਰ ਸਿੰਘ ) ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਮੈਡਮ ਨੇ ਕਿਹਾ ਇਹ ਜਿੱਤ ਕੋਚ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਜਿਲ੍ਹਾ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਤਮਗਿਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ –
ਸਕੇਟਿੰਗ – ਗੋਲਡ -12 , ਸਿਲਵਰ-13 ,ਕਾਂਸਾ -8, ਬਾਕਸਿੰਗ – ਗੋਲਡ -30, ਸਿਲਵਰ-9 , ਕਰਾਟੇ – ਗੋਲਡ-13 , ਕਿਕ ਬਾਕਸਿੰਗ – ਗੋਲਡ -4, ਸਿਲਵਰ -5, ਵਾਲੀਵਾਲ – ਸਿਲਵਰ-2, ਕਾਂਸਾ-2 , ਟੇਬਲ ਟੇਨਿਸ – ਗੋਲਡ-3 , ਕਾਂਸਾ-2 , ਖੋ – ਖੋ – ਸਿਲਵਰ -2, ਰੱਸਾਕਸੀ – ਕਾਂਸਾ -1