ਬੈੱਲਗ੍ਰੇਡ, 20 ਮਾਰਚ
ਏਸ਼ਿਆਈ ਰਿਕਾਰਡਧਾਰਕ ਸ਼ਾਟਪੁੱਟ ਅਥਲੀਟ ਤਜਿੰਦਰਪਾਲ ਸਿੰਘ ਤੂਰ ਵਿਸ਼ਵ ਅਥਲੈਟਿਕਸ ਮੁਕਾਬਲੇ ਦੌਰਾਨ ਆਪਣੀਆਂ ਤਿੰਨ ਕੋਸ਼ਿਸ਼ਾਂ ਵਿਚ ਸਹੀ ਥ੍ਰੋਅ ਕਰਨ ਵਿਚ ਨਾਕਾਮ ਰਿਹਾ ਹੈ। ਟੋਕੀਓ ਓਲੰਪੀਅਨ ਤੂਰ ਤਿੰਨਾਂ ਕੋਸ਼ਿਸ਼ਾਂ ਵਿਚ ਅਸਫ਼ਲ ਰਿਹਾ ਜਿਸ ਨਾਲ ਉਸ ਦੀ ਮੁਹਿੰਮ ‘ਨੋ ਮਾਰਕ’ ਨਾਲ ਖ਼ਤਮ ਹੋਈ। ਇਸ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਡਾਰਲਾਨ ਰੋਮਾਨੀ ਨੇ 22.53 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਅਮਰੀਕਾ ਦੇ ਰਿਆਨ ਕ੍ਰਾਸਰ (22.44 ਮੀਟਰ) ਤੇ ਨਿਊਜ਼ੀਲੈਂਡ ਦੇ ਟਾਮਸ ਵਾਲਸ਼ (22.31 ਮੀਟਰ) ਨੇ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ। ਤੂਰ ਨੇ 2018 ਵਿਚ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਜਿੱਤਿਆ ਸੀ। 27 ਸਾਲਾ ਤੂਰ ਨੇ ਪਿਛਲੇ ਸਾਲ ਪਟਿਆਲਾ ਵਿਚ 21.49 ਮੀਟਰ ਦੀ ਦੂਰੀ ਨਾਲ ਏਸ਼ਿਆਈ ਰਿਕਾਰਡ ਬਣਾਇਆ ਸੀ। -ਪੀਟੀਆਈ