ਸਟੈਨਫੋਰਡ (ਕੈਲੀਫੋਰਨੀਆ), 1 ਜੂਨ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਭਾਰਤ ’ਤੇ ਕੁੱਝ ਨਹੀਂ ਥੋਪ ਸਕਦਾ ਅਤੇ ਭਾਰਤ-ਚੀਨ ਸਬੰਧ ਕਾਫ਼ੀ ਮੁਸ਼ਕਲ ਹੁੰਦੇ ਜਾ ਰਹੇ ਹਨ। ਅਮਰੀਕਾ ਦੇ ਤਿੰਨ ਸ਼ਹਿਰਾਂ ਦੀ ਯਾਤਰਾ ‘ਤੇ ਆਏ ਸ੍ਰੀ ਗਾਂਧੀ ਨੇ ਰਾਤ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਕੈਂਪਸ ‘ਚ ਵਿਦਿਆਰਥੀਆਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ। ਵਿਦਿਆਰਥੀਆਂ ਨੇ ਰਾਹੁਲ ਨੂੰ ਪੁੱਛਿਆ ਸੀ, ‘ਤੁਸੀਂ ਅਗਲੇ ਪੰਜ ਤੋਂ ਦਸ ਸਾਲਾਂ ਵਿੱਚ ਭਾਰਤ ਅਤੇ ਚੀਨ ਦੇ ਸਬੰਧਾਂ ਨੂੰ ਕਿਵੇਂ ਦੇਖਦੇ ਹੋ?’ ਇਸ ਦੇ ਜੁਆਬ ਕਾਂਗਰਸ ਨੇਤਾ ਨੇ ਕਿਹਾ,‘ਹਾਲਾਤ ਠੀਕ ਨਹੀਂ, ਮੇਰਾ ਮਤਲਬ ਹੈ ਕਿ ਉਨ੍ਹਾਂ ਨੇ ਸਾਡੇ ਕੁਝ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਸਬੰਧ ਬੜੇ ਔਖੇ ਹਨ ਤੇ ਸੌਖੇ ਨਹੀਂ ਹਨ।’