ਨਵੀਂ ਦਿੱਲੀ, 19 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਪਾਨ, ਪਾਪੂਆ ਨਿਊ ਗਿਨੀ ਅਤੇ ਆਸਟਰੇਲੀਆ ਦੇ ਛੇ ਦਿਨਾਂ ਦੌਰੇ ਲਈ ਅੱਜ ਜਪਾਨ ਦੇ ਹੀਰੋਸ਼ੀਮਾ ਪਹੁੰਚੇ। ਇੱਥੇ ਉਹ ਜੀ-7 ਸਿਖ਼ਰ ਸੰਮੇਲਨ ਵਿਚ ਸ਼ਾਮਲ ਹੋਣਗੇ। ਆਪਣੇ ਤਿੰਨ ਦੇਸ਼ਾਂ ਦੇ ਦੌਰੇ ਮੌਕੇ ਸ੍ਰੀ ਮੋਦੀ ਜੀ-7, ਕੁਆਡ ਸਮੂਹ ਸਮੇਤ ਕੁਝ ਬਹੁ-ਪੱਖੀ ਸਿਖਰ ਸੰਮੇਲਨਾਂ ‘ਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ 40 ਤੋਂ ਵੱਧ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਉਹ ਦੁਵੱਲੀ ਮੀਟਿੰਗਾਂ ਸਮੇਤ ਸਿਖ਼ਰ ਸੰਮੇਲਨਾਂ ਵਿੱਚ ਦੋ ਦਰਜਨ ਤੋਂ ਵੱਧ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਕਰਨਗੇ।