ਉੱਘੇ ਪੱਤਰਕਾਰ ਰਵੀਸ਼ ਕੁਮਾਰ (Ravish Kumar) ਨੇ ਐਨਡੀਟੀਵੀ (NDTV) ਤੋਂ ਅਸਤੀਫਾ ਦੇ ਦਿੱਤਾ ਹੈ। ਐਨਡੀਟੀਵੀ ਸਮੂਹ ਦੇ ਪ੍ਰਧਾਨ ਸੁਪਰਨਾ ਸਿੰਘ ਵੱਲੋਂ ਕਰਮਚਾਰੀਆਂ ਨੂੰ ਇਕ ਮੇਲ ਭੇਜਿਆ ਗਿਆ
ਉੱਘੇ ਪੱਤਰਕਾਰ ਰਵੀਸ਼ ਕੁਮਾਰ (Ravish Kumar) ਨੇ ਐਨਡੀਟੀਵੀ (NDTV) ਤੋਂ ਅਸਤੀਫਾ ਦੇ ਦਿੱਤਾ ਹੈ। ਐਨਡੀਟੀਵੀ ਸਮੂਹ ਦੇ ਪ੍ਰਧਾਨ ਸੁਪਰਨਾ ਸਿੰਘ ਵੱਲੋਂ ਕਰਮਚਾਰੀਆਂ ਨੂੰ ਇਕ ਮੇਲ ਭੇਜਿਆ ਗਿਆ, ਜਿਸ ਵਿਚ ਲਿਖਿਆ ਗਿਆ ਹੈ, “ਰਵੀਸ਼ ਨੇ ਐਨਡੀਟੀਵੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕੰਪਨੀ ਨੇ ਉਹਨਾਂ ਦੇ ਅਸਤੀਫੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।”
ਰਵੀਸ਼ ਕੁਮਾਰ ਨੇ ਆਪਣੇ ਪ੍ਰੋਗਰਾਮ ‘ਰਵੀਸ਼ ਕੀ ਰਿਪੋਰਟ’ ਨਾਲ ਪ੍ਰਸਿੱਧੀ ਹਾਸਿਲ ਕੀਤੀ ਅਤੇ ਬਾਅਦ ਵਿਚ ਉਹ ਪ੍ਰਾਈਮ ਟਾਈਮ ਨਾਲ NDTV ਇੰਡੀਆ ਦਾ ਮੁੱਖ ਚਿਹਰਾ ਬਣ ਗਏ। ਉਹਨਾਂ ਨੂੰ ਰੈਮਨ ਮੈਗਸੇਸੇ ਐਵਾਰਡ ਮਿਲ ਚੁੱਕਿਆ ਹੈ। ਉਹ ਅਕਸਰ ਸਰਕਾਰ ਦੀ ਆਲੋਚਨਾ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ।
ਰਵੀਸ਼ ਦਾ ਅਸਤੀਫਾ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਦੇ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਆਇਆ ਹੈ। ਇਹ ਕੰਪਨੀ ਐਨਡੀਟੀਵੀ ਦੀ ਪ੍ਰਮੋਟਰ ਗਰੁੱਪ ਵ੍ਹਹੀਕਲ ਹੈ।
ਅਡਾਨੀ ਸਮੂਹ ਦੀ NDTV ‘ਚ ਹਿੱਸੇਦਾਰੀ
ਇਸ ਤੋਂ ਇਕ ਦਿਨ ਪਹਿਲਾਂ ਹੀ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਨੇ ਆਪਣੇ ਇਕੁਇਟੀ ਸ਼ੇਅਰ ਬਾਰੇ ਜਾਣਕਾਰੀ ਦਿੱਤੀ ਸੀ। ਜਿਸ ਵਿਚੋਂ 99.5% ਇਕੁਇਟੀ ਸ਼ੇਅਰ ਵਿਸ਼ਵ ਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਕੋਲ ਹਨ, ਇਹ ਉਹ ਕੰਪਨੀ ਹੈ ਜਿਸ ਨੂੰ ਅਡਾਨੀ ਗਰੁੱਪ ਦੀ ਮੀਡੀਆ ਕੰਪਨੀ AMGMedia Networks ਦੁਆਰਾ ਐਕੁਆਇਰ ਕੀਤਾ ਗਿਆ ਹੈ। ਇਸ ਨਾਲ ਅਡਾਨੀ ਸਮੂਹ ਦੀ ਹੁਣ NDTV ਵਿਚ 29.18% ਹਿੱਸੇਦਾਰੀ ਹੈ।