Home » ਦੀਵਾਲੀ ਤਿਓਹਾਰ ਮੌਕੇ ਲੁਧਿਆਣਾ ’ਚ ਫਾਇਰ ਵਿਭਾਗ ਦੇ ਮੁਲਾਜਮਾਂ ਦੀਆਂ ਛੁੱਟੀਆਂ ਸਬੰਧੀ ਵੱਡੀ ਖ਼ਬਰ

ਦੀਵਾਲੀ ਤਿਓਹਾਰ ਮੌਕੇ ਲੁਧਿਆਣਾ ’ਚ ਫਾਇਰ ਵਿਭਾਗ ਦੇ ਮੁਲਾਜਮਾਂ ਦੀਆਂ ਛੁੱਟੀਆਂ ਸਬੰਧੀ ਵੱਡੀ ਖ਼ਬਰ

by Rakha Prabh
118 views

ਦੀਵਾਲੀ ਤਿਓਹਾਰ ਮੌਕੇ ਲੁਧਿਆਣਾ ’ਚ ਫਾਇਰ ਵਿਭਾਗ ਦੇ ਮੁਲਾਜਮਾਂ ਦੀਆਂ ਛੁੱਟੀਆਂ ਸਬੰਧੀ ਵੱਡੀ ਖ਼ਬਰ
ਲੁਧਿਆਣਾ, 23 ਅਕਤੂਬਰ : ਦੀਵਾਲੀ ਤਿਓਹਾਰ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਨਿਗਮ ਅਤੇ ਫਾਇਰ ਵਿਭਾਗ ਨੇ ਕਮਰ ਕੱਸੇ ਕਰ ਲਏ ਹਨ। ਸ਼ਨਿੱਚਰਵਾਰ ਨੂੰ ਜੇਐਮਡੀ ਮਾਲ ’ਚ ਫਾਇਰ ਵਿਭਾਗ ਵੱਲੋਂ ਇਕ ਮੌਕ ਡਰਿੱਲ ਕਰਵਾਈ ਗਈ। ਇਸ ’ਚ ਪੂਰੇ ਸੀਨ ਨੂੰ ਕਿ੍ਰਏਟ ਕੀਤਾ ਗਿਆ।

ਅੱਗ ਲੱਗਣ ਦੀ ਸਥਿਤੀ ’ਚ ਲੋਕਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਦੂਜੇ ਪਾਸੇ ਨਿਗਮ ਦੀ ਓ ਐਂਡਐਮ ਸਾਖਾ ਦੇ ਅਧਿਕਾਰੀ ਦਿਨ ਭਰ ਸ਼ਹਿਰ ਦੇ ਤੰਗ ਬਾਜਾਰਾਂ ’ਚ ਲਗਾਏ ਗਏ ਹਾਈਡੈਂਟਾਂ ਦੀ ਚੈਕਿੰਗ ਕਰਦੇ ਰਹੇ। ਨਿਗਮ ਅਧਿਕਾਰੀਆਂ ਨੇ ਇਕ-ਇਕ ਕਰਕੇ ਹਾਈਡੈਂਟ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਲੋੜ ਪੈਣ ’ਤੇ ਇੱਥੋਂ ਪਾਣੀ ਆ ਰਿਹਾ ਹੈ ਜਾਂ ਨਹੀਂ।

ਫਾਇਰ ਵਿਭਾਗ ਨੇ ਆਪਣੇ ਸਾਰੇ ਮੁਲਾਜਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ, ਉਨ੍ਹਾਂ ਨੂੰ 24 ਘੰਟੇ ਤਾਇਨਾਤ ਰਹਿਣ ਲਈ ਕਿਹਾ ਗਿਆ ਹੈ। ਫਾਇਰ ਵਿਭਾਗ ਦੇ ਫਾਇਰ ਅਫਸਰ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੂਰੀ ਟੀਮ ਸ਼ਨਿੱਚਰਵਾਰ ਨੂੰ ਜੇਐਮਡੀ ਮਾਲ ਪਹੁੰਚੀ। ਇੱਥੇ ਯੋਜਨਾ ਅਨੁਸਾਰ ਫਾਇਰ ਅਲਾਰਮ ਵਜਾਇਆ ਗਿਆ। ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਕੁਝ ਲੋਕਾਂ ਨੂੰ ਫਾਇਰ ਬਿ੍ਰਗੇਡ ਵਿਭਾਗ ਦੇ ਅਧਿਕਾਰੀ ਆਪਣੇ ਮੋਢਿਆਂ ’ਤੇ ਚੁੱਕ ਕੇ ਬਾਹਰ ਵੀ ਲਿਆਏ।

Related Articles

Leave a Comment