ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਵੱਲੋਂ ਕੀਤੇ ਕਥਿਤ ਜਿਨਸੀ ਸ਼ੋਸ਼ਣ ਖ਼ਿਲਾਫ਼ ਪਹਿਲਵਾਨਾਂ ਵੱਲੋਂ ਜਾਰੀ ਪ੍ਰਦਰਸ਼ਨ ਪ੍ਰਤੀ ਕੇਂਦਰ ਸਰਕਾਰ ਦੇ ਮੱਠੇ ਹੁੰਗਾਰੇ ਤੋਂ ਨਿਰਾਸ਼ ਕੁਸ਼ਤੀ ਵਿੱਚ ਇਕਲੌਤੀ ਮਹਿਲਾ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਾਮਲੇ ’ਤੇ ਚੁੱਪ ਰਹਿਣ ਕਾਰਨ ਆਲੋਚਨਾ ਕੀਤੀ। ਮਲਿਕ ਨੇ ਕਿਹਾ ਕਿ ਮੋਦੀ ਨੇ ਤਗਮਾ ਜੇਤੂਆਂ ਨੂੰ ਚਾਹ ਲਈ ਬੁਲਾਇਆ ਸੀ ਪਰ ਜਦੋਂ ਉਹ ਮੁਸੀਬਤ ਵਿੱਚ ਹੁੰਦੇ ਹਨ ਤਾਂ ਉਹ ਸੁਣਦੇ ਵੀ ਨਹੀਂ। ਉਸ ਨੇ ਕਿਹਾ,‘ ਮੋਦੀ ਜੀ ਹਮੇਸ਼ਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀ ਗੱਲ ਕਰਦੇ ਹਨ। ਜਦੋਂ ਅਸੀਂ ਦੇਸ਼ ਦਾ ਨਾਮ ਰੌਸ਼ਨ ਕੀਤਾ ਤਾਂ ਉਨ੍ਹਾਂ ਸਾਨੂੰ ਚਾਹ ਅਤੇ ਰਾਤ ਦੇ ਖਾਣੇ ਲਈ ਬੁਲਾਇਆ। ਮੈਨੂੰ ਲੱਗਦਾ ਹੈ ਕਿ ਉਹ ਸਾਨੂੰ ਉਦੋਂ ਹੀ ਯਾਦ ਕਰਦੇ ਹਨ, ਜਦੋਂ ਅਸੀਂ ਤਮਗੇ ਲਿਆਉਂਦੇ ਹਾਂ ਅਤੇ ਉਦੋਂ ਨਹੀਂ ਜਦੋਂ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ।’ ੳਸ ਨੇ ਕਿਹਾ ਕਿ ਬ੍ਰਿਜ ਭੂਸ਼ਨ ਨੂੰ ਚੁਣੌਤੀ ਦਿੱਤੀ ਕਿ ਉਹ ਨਾਰਕੋ ਟੈਸਟ ਕਰਵਾ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ। ਉਸ ਨੇ ਕਿਹਾ ਕਿ ਸਰਕਾਰ ਬ੍ਰਿਜ ਭੂਸ਼ਨ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਹ ਭਾਜਪਾ ਦਾ ਸੰਸਦ ਮੈਂਬਰ ਹੈ। ਪ੍ਰਦਰਸ਼ਨਕਾਰੀ ਪਹਿਲਵਾਨਾਂ ਵੱਲੋਂ ਤਮਗੇ ਵਾਪਸ ਕਰਨ ਦੀਆਂ ਰਿਪੋਰਟਾਂ ਬਾਰੇ ਮਲਿਕ ਨੇ ਕਿਹਾ ਕਿ ਜੇ ਇਨਸਾਫ਼ ਨਹੀਂ ਮਿਲਿਆ ਤਾਂ ਅਸੀਂ ਇਨ੍ਹਾਂ ਤਮਗਿਆਂ ਦਾ ਕੀ ਕਰਾਂਗੇ? ਇਸ ਦੌਰਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਪ੍ਰਦਰਸ਼ਨ ਨੇ ਹੋਰ ਅਥਲੀਟਾਂ ਨੂੰ ਜਿਨਸੀ ਸ਼ੋਸ਼ਣ ਦੇ ਖਿਲਾਫ ਬੋਲਣ ਦੀ ਹਿੰਮਤ ਦਿੱਤੀ ਹੈ।
ਜਿੱਤਣ ’ਤੇ ਮੋਦੀ ਜੀ ਨੇ ਚਾਹ ’ਤੇ ਸੱਦਿਆ ਸੀ ਤੇ ਹੁਣ ਮਸੀਬਤ ਵੇਲੇ ਸਾਨੂੰ ਵਿਸਾਰ ਦਿੱਤਾ: ਸਾਕਸ਼ੀ ਮਲਿਕ
ਬ੍ਰਿਜ ਭੂਸ਼ਨ ਨਾਰੋਕ ਟੈਸਟ ਕਰਵਾਏ
ਨਵੀਂ ਦਿੱਲੀ, 10 ਮਈ