Home » ਕੇਰਲ: ਇਲਾਜ ਕਰ ਰਹੀ ਮਹਿਲਾ ਡਾਕਟਰ ਦੀ ਮਰੀਜ਼ ਨੇ ਸਰਜਰੀ ਵਾਲੇ ਬਲੇਡ ਨਾਲ ਹੱਤਿਆ ਕੀਤੀ

ਕੇਰਲ: ਇਲਾਜ ਕਰ ਰਹੀ ਮਹਿਲਾ ਡਾਕਟਰ ਦੀ ਮਰੀਜ਼ ਨੇ ਸਰਜਰੀ ਵਾਲੇ ਬਲੇਡ ਨਾਲ ਹੱਤਿਆ ਕੀਤੀ

ਕੇਰਲਾ ਹਾਈ ਕੋਰਟ ਨੇ ਘਟਨਾ ਨੂੰ ਸਰਕਾਰ ਤੇ ਪੁਲੀਸ ਦੀ ਨਾਕਾਮੀ ਕਰਾਰ ਦਿੱਤਾ

by Rakha Prabh
101 views

ਕੋਲੱਮ (ਕੇਰਲ), 10 ਮਈ

ਕੇਰਲ ਦੇ ਕੋਟਾਰਕਾਰਾ ਦੇ ਹਸਪਤਾਲ ‘ਚ ਇਲਾਜ ਲਈ ਲਿਆਂਦੇ ਵਿਅਕਤੀ ਨੇ 22 ਸਾਲਾ ਮਹਿਲਾ ਡਾਕਟਰ ਵੰਦਨਾ ਦਾਸ ‘ਤੇ ਕਥਿਤ ਤੌਰ ‘ਤੇ ਸਰਜੀਕਲ ਬਲੇਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਨੂੰ ਹਸਪਤਾਲ ਲਿਆਈ ਸੀ, ਜਦੋਂ ਡਾਕਟਰ ਉਸ ਦੇ ਪੈਰ ਦੇ ਜ਼ਖ਼ਮ ’ਤੇ ਪੱਟੀ ਕਰ ਰਹੀ ਸੀ ਤਾਂ ਉਹ ਵਿਅਕਤੀ ਅਚਾਨਕ ਗੁੱਸੇ ‘ਚ ਆ ਗਿਆ ਅਤੇ ਉਸ ਨੇ ਸਰਜਰੀ ‘ਚ ਵਰਤੀ ਜਾਂਦੀ ਕੈਂਚੀ ਅਤੇ ਬਲੇਡ ਨਾਲ ਉੱਥੇ ਖੜ੍ਹੇ ਹੋਰ ਵਿਅਕਤੀਆਂ ਤੇ ਡਾਕਟਰ ’ਤੇ ਹਮਲਾ ਕਰ ਦਿੱਤਾ। ਬਾਅਦ ’ਚ ਡਾਕਟਰ ਨੂੰ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਅਹੁਦੇਦਾਰ ਨੇ ਦੱਸਿਆ ਕਿ ਇਹ ਮੰਦਭਾਗੀ ਅਤੇ ਦੁਖਦਾਈ ਘਟਨਾ ਹੈ ਅਤੇ ਕੇਰਲ ਵਿੱਚ ਡਾਕਟਰ ਇਸ ਦਾ ਵਿਰੋਧ ਕਰਨਗੇ। ਡਾਕਟਰ ਅਜ਼ੀਜ਼ੀਆ ਮੈਡੀਕਲ ਕਾਲਜ ਹਸਪਤਾਲ ਵਿੱਚ ਹਾਊਸ ਸਰਜਨ ਸੀ ਅਤੇ ਆਪਣੀ ਸਿਖਲਾਈ ਲਈ ਹਸਪਤਾਲ ਵਿੱਚ ਤਾਇਨਾਤ ਸੀ।

ਇਸ ਦੌਰਾਨ ਕੇਰਲ ਹਾਈ ਕੋਰਟ ਨੇ ਮਹਿਲਾ ਡਾਕਟਰ ਦੀ ਹੱਤਿਆ ਮਾਮਲੇ ’ਚ ਰਾਜ ਸਰਕਾਰ ਅਤੇ ਪੁਲੀਸ ਨੂੰ ਝਾੜ ਪਾਈ ਅਤੇ ਇਸ ਨੂੰ ਪੂਰੀ ਸੁਰੱਖਿਆ ਪ੍ਰਣਾਲੀ ਦੀ ਅਸਫਲਤਾ ਕਰਾਰ ਦਿੱਤਾ।

Related Articles

Leave a Comment