Home » ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ’ਚ ਇੱਕ ਵਾਰ ਫਿਰ ਲੱਗੇ ਭੂਚਾਲ ਦੇ ਝਟਕੇ

ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ’ਚ ਇੱਕ ਵਾਰ ਫਿਰ ਲੱਗੇ ਭੂਚਾਲ ਦੇ ਝਟਕੇ

by Rakha Prabh
126 views

ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ’ਚ ਇੱਕ ਵਾਰ ਫਿਰ ਲੱਗੇ ਭੂਚਾਲ ਦੇ ਝਟਕੇ
ਅੰਬਿਕਾਪੁਰ, 14 ਅਕਤੂਬਰ : ਅੱਜ ਸਵੇਰੇ 5:28 ਵਜੇ ਅੰਬਿਕਾਪੁਰ ਸੁਰਗੁਜਾ ਡਿਵੀਜਨ ਦੇ ਕੋਰਿਆ ਜ਼ਿਲ੍ਹੇ ਦੇ ਛਿੰਦਦੰਡ ਖੇਤਰ ਦੇ ਗਜਬੰਦ ਅਤੇ ਰਾਕਿਆ ਵਿਚਕਾਰ 4.8 ਰਿਕਟਰ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

ਲਗਭਗ ਇੱਕ ਮਹੀਨਾ ਪਹਿਲਾਂ ਵੀ ਇਸੇ ਥਾਂ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਮੌਸਮ ਵਿਭਾਗ ਦੀ ਮੁੱਢਲੀ ਜਾਣਕਾਰੀ ਅਨੁਸਾਰ ਇਹ ਭੂਚਾਲ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਕੇਂਦਰਿਤ ਸੀ। ਇਸਦੀ ਭੂਗੋਲਿਕ ਅਕਸਾਂਸ ਸਥਿਤੀ 23.33° ਉੱਤਰੀ ਅਕਸਾਂਸ ਅਤੇ 82.58° ਪੂਰਬੀ ਲੰਬਕਾਰ ਸੀ।

Related Articles

Leave a Comment