Home » ਲੰਬੀ ’ਚ ਪੁਲੀਸ ਵੱਲੋਂ ਲਾਠੀਚਾਰਜ ’ਚ ਕਈ ਕਿਸਾਨ ਤੇ ਮਜ਼ਦੂਰ ਜ਼ਖ਼ਮੀ; ਕਿਸਾਨ ਨੇਤਾਵਾਂ ਖ਼ਿਲਾਫ਼ ਕੇਸ ਦਰਜ

ਲੰਬੀ ’ਚ ਪੁਲੀਸ ਵੱਲੋਂ ਲਾਠੀਚਾਰਜ ’ਚ ਕਈ ਕਿਸਾਨ ਤੇ ਮਜ਼ਦੂਰ ਜ਼ਖ਼ਮੀ; ਕਿਸਾਨ ਨੇਤਾਵਾਂ ਖ਼ਿਲਾਫ਼ ਕੇਸ ਦਰਜ

by Rakha Prabh
76 views

ਲੰਬੀ, 29 ਮਾਰਚ

ਬੀਤੀ ਰਾਤ ਭਾਰੀ ਗਿਣਤੀ ਪੁਲੀਸ  ਨੇ ਮੁਆਵਜ਼ੇ ਲਈ ਸਬ ਤਹਿਸੀਲ ਲੰਬੀ ਦਾ ਘਿਰਾਓ ਕਰਨ ਵਾਲੇ ਮਰਦ-ਔਰਤ ਕਿਸਾਨਾਂ ‘ਤੇ ਲਾਠੀਚਾਰਜ ਕਰਕੇ ਦਫ਼ਤਰ ‘ਚ ਤਾੜੇ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ  ਛੁਡਵਾ ਲਿਆ। ਲਾਠੀਚਾਰਜ਼ ‘ਚ ਛੇ ਕਿਸਾਨ ਅਤੇ ਇੱਕ ਖੇਤ ਮਜ਼ਦੂਰ ਆਗੂ ਜ਼ਖ਼ਮੀ ਹੋਇਆ ਹੈ, ਜਿਨ੍ਹਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂਕਿ ਬਲਾਕ ਪ੍ਰਧਾਨ ਗੁਰਪਾਸ਼ ਸਮੇਤ ਦੋ ਦਰਜਨ ਕਿਸਾਨਾਂ ਦੇ ਹਲਕੀਆਂ ਸੱਟਾਂ ਹਨ।

ਦੂਜੇ ਪਾਸੇ ਰਾਤ ਨੂੰ ਕਰੀਬ 11 ਵਜੇ ਪਟਵਾਰੀ ਯੂਨੀਅਨ ਨੇ ਨਾਇਬ ਤਹਿਸੀਲਦਾਰ ਨੂੰ ਤਾੜਨ ਖ਼ਿਲਾਫ਼ ਪਟਵਾਰੀਆਂ ਨੇ ਲੰਬੀ-ਗਿੱਦੜਬਾਹਾ ਤਿੰਨ ਕੋਨੀ ‘ਤੇ ਸੜਕ ਜਾਮ ਕਰ ਦਿੱਤਾ। ਕੱਲ੍ਹ ਦੁਪਹਿਰ ਕਿਸਾਨਾਂ ਵੱਲੋਂ ਦਫ਼ਤਰ  ’ਚ ਨਾਇਬ ਤਹਿਸੀਲਦਾਰ, ਤਿੰਨ ਪਟਵਾਰੀ, ਤਿੰਨ ਕਲਰਕ ਅਤੇ ਦੋ ਅਪਰੇਟਰ ਅਤੇ ਡਰਾਈਵਰ ਸਮੇਤ 10 ਜਣੇ ਦਫ਼ਤਰ ‘ਚ ਘੇਰ ਲਏ ਸਨ। ਡੀਐੱਸਪੀ ਜਸਪਾਲ ਸਿੰਘ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਖਾਰਜ ਕਰਦੇ ਆਖਿਆ ਕਿ ਐੱਸਡੀਐੱਮ ਦੀ ਮੌਜੂਦਗੀ ‘ਚ ਅੰਦਰ ਤਾੜੇ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਗੁਲਾਬੀ ਸੁੰਡੀ ਮੁਆਵਜ਼ੇ ਸਬੰਧੀ ਕਿਸਾਨਾਂ ਵੱਲੋਂ ਸਬ ਤਹਿਸੀਲ ਲੰਬੀ ‘ਚ ਨਾਇਬ ਤਹਿਸੀਲਦਾਰ ਅਤੇ ਅਮਲੇ ਦੇ ਘਿਰਾਓ ਮਾਮਲੇ ਵਿਚ ਲੰਬੀ ਪੁਲੀਸ ਨੇ 9 ਆਗੂਆਂ ਨੂੰ ਨਾਮਜ਼ਦ ਕਰਕੇ ਦਸ ਖ਼ਿਲਾਫ਼ ਅੱਠ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

Related Articles

Leave a Comment