ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਚਰਚਾ ’ਚ ਹਨ। ਮਨਕੀਰਤ ਔਲਖ ਨੂੰ ਬੰਬੀਹਾ ਗਰੁੱਪ ਵਲੋਂ ਕੁਝ ਦਿਨ ਪਹਿਲਾਂ ਹੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਥੇ ਹੁਣ ਮੁੜ ਬੰਬੀਹਾ ਗਰੁੱਪ ਨੇ ਮਨਕੀਰਤ ਔਲਖ ਨੂੰ ਧਮਕੀ ਦੇ ਦਿੱਤੀ ਹੈ।
ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਉਨ੍ਹਾਂ ਲਿਖਿਆ ਕਿ ਮਨਕੀਰਤ ਔਲਖ ਇਕ ਨੰਬਰ ਦਾ ਫੁਕਰਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮਨਕੀਰਤ ਔਲਕ ਦਾ ਗੈਂਗਸਟਰ ਗਰੁੱਪ ਨਾਲ ਸਬੰਧ ਵੀ ਹੈ।
ਪੋਸਟ ’ਚ ਉਨ੍ਹਾਂ ਲਿਖਿਆ ਕਿ ਮਨਕੀਰਤ ਔਲਖ ਵਾਰ-ਵਾਰ ਨਹੀਂ ਬੱਚ ਸਕਦਾ ਹੈ। ਧਮਕੀ ਮਿਲਣ ਤੋਂ ਬਾਅਦ ਮਨਕੀਰਤ ਔਲਖ ਨੇ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਕੀਤੀ ਸੀ। ਮਨਕੀਰਤ ਔਲਖ ਨੇ ਮੋਹਾਲੀ ਪੁਲਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ।
ਦੱਸ ਦੇਈਏ ਕਿ ਬੰਬੀਹਾ ਗਰੁੱਪ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਦੇ ਗੀਤ ਭੜਕਾਊ ਹੁੰਦੇ ਹਨ। ਉਸ ਵਲੋਂ ਵਾਰ-ਵਾਰ ਗੀਤਾਂ ’ਚ ਹਥਿਆਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ।