Home » ਹੇਮਕੁੰਟ ਸਕੂਲ ਵਿਖੇ ਮਨਾਇਆਂ ਗਿਆ “ਡਾਕਟਰ ਦਿਵਸ”

ਹੇਮਕੁੰਟ ਸਕੂਲ ਵਿਖੇ ਮਨਾਇਆਂ ਗਿਆ “ਡਾਕਟਰ ਦਿਵਸ”

by Rakha Prabh
13 views

ਭਾਰਤ ‘ਚ ਇੱਕ ਜੁਲਾਈ ਨੂੰ “ਡਾਕਟਰ ਦਿਵਸ” ਵਜੋਂ ਮਨਾਇਆ ਜਾਂਦਾ ਹੈ । ਇਸ
ਮੋਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ ਮੈਡਮ
ਰਣਜੀਤ ਕੌਰ ਸੰਧੂ ਦੀ ਦੇਖ-ਰੇਖ ਵਿੱਚ “ਡਾਕਟਰ ਦਿਵਸ” ਮਨਾਇਆ ਗਿਆ। ਉਹਨਾਂ
ਨੇ ਕਿਹਾ ਕਿ ਇਹ ਦਿਵਸ ਭਾਰਤ ਵਿੱਚ ਡਾਕਟਰ ਬਿਧਨ ਚੰਦਰਾ ਵੱਲੋਂ ਦਿੱਤੇ ਯੋਗਦਾਨ ਨੂੰ
ਯਾਦ ਕਰਦੇ ਹੋਏ ਮਨਾਇਆ ਜਾਂਦਾ ਹੈ ।ਡਾਕਟਰ ਨੁੰ ਰੱਬ ਦਾ ਦਰਜਾ ਦਿੱਤਾ ਗਿਆ ਹੈ
ਕਿਉਕਿ ਡਾਕਟਰ ਲੋਕਾਂ ਨੁੰ ਜੀਵਨ ਦਿੰਦੇ ਹਨ। ਲੋਕ ਡਾਕਟਰਾਂ ਦੇ ਕੰਮਾਂ ਨੁੰ ਸਲਾਮ ਕਰਦੇ
ਹਨ। ਸ੍ਰੀ ਹੇਮਕੁੰਟ ਸਕੂਲ ਦੇ ਅਧਿਅਪਕਾਂ ਵੱਲੋਂ ਐੱਸ.ਐੱਮ.ਓ ਡਾ: ਸੰਦੀਪ ਸਿੰਘ ਜੀ ਨੂੰ
ਦਸ ਗੁਰੂਆਂ ਦਾ ਸਰੂਪ ,ਮੋਮੈਨਟੇਂ, ਲੱਡੂ ਅਤੇ ਧੰਨਵਾਦ ਕਾਰਡ ਦੇ ਕੇ ਸਨਮਾਨਿਤ ਕੀਤਾ
ਗਿਆ ਇਸ ਤੋਂ ਇਲਾਵਾ ਡਾਕਟਰ ਜਸਪਾਲ ਸਿੰਘ, ਡਾਕਟਰ ਅਮਿਤਾ ਗੁਲਾਟੀ, ਡਾਕਟਰ
ਰਮਨ ਕੁਮਾਰ, ਡਾਕਟਰ ਧਰਮਵੀਰ , ਡਾਕਟਰ ਪੰਕਜ, ਡਾਕਟਰ ਪੁਨੀਤ,ਡਾਕਟਰ
ਅਮਰਜੀਤ ਸਿੰਘ, ,ਡਾ: ਹਰਜੋਤ ਕੰਬੋਜ,ਡਾ: ਪਰਮਜੀਤ ਥਿੰਦ, ਡਾ ਲਖਵੀਰ ਬਾਵਾ,ਡਾ:
ਨਵਦੀਪ,ਡਾ: ਗੁਰਵਿੰਦਰਪਾਲ ਸਿੰਘ,ਸਿਮਰਜੀਤ ਕੋਰ ਸਟਾਫ ਨਰਸ,ਡਾ: ਚਾਹ
ਕੰਬੋਜ,ਡਾ: ਰੋਬਨਿ ਅਹੂਜਾ,ਡਾ: ਰਣਬੀਰ ਸਿੰਘ ਕੋਲ ਜਾ ਕੇ ਉਹਨਾਂ ਦਾ ਕੰਮਾਂ ਲਈ
ਧੰਨਵਾਦ ਕੀਤਾ। ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਸੋਨੀਆਂ ਸ਼ਰਮਾ ਨੇ
ਕਿਹਾ ਕਿ ਡਾਕਟਰਾਂ ਨੁੰ ਅਸੀ ਸਬ ਦੂਸਰਾ ਰੱਬ ਮੰਨਦੇ ਹਨ। ਕਿਉਕਿ ਮੁਸੀਬਤ ਸਮੇਂ ਕਿਸੇ
ਵਿਆਕਤੀ ਦੀ ਜਾਨ ਬਚਾਉਣ ਦੀ ਜਿੰਮੇਦਾਰੀ ਡਾਕਟਰਾਂ ਦੇ ਹੱਥ ਵਿੱਚ ਹੁੰਦੀ ਹੈ ਜੋ ਕਿ
ਇਨਸਾਨ ਨੂੰ ਨਵੀਂ ਜਿੰਦਗੀ ਦੇ ਸਕਦੇ ਹਨ ।ਇਸ ਸਮੇਂ ਵਾਇਸ ਪ੍ਿੰਸੀਪਲ ਜਤਿੰਦਰ
ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਸੈਨਿਕ ਦੇਸ਼ ਦੀ ਰੱਖਿਆ ਕਰਦੇ ਹਨ ਉਸ ਤਰ੍ਹਾਂ ਹੀ
ਡਾਕਟਰ ਵੀ ਸਾਡੀ ਸਿਹਤ ਦਾ ਖਿਆਲ ਰੱਖਦੇ ਹਨ ਤਾਂ ਜੋ ਅਸੀ ਨਿਰੋਗ ਜੀਵਨ ਬਤੀ
ਕਰ ਸਕੀਏ ।

Related Articles

Leave a Comment