ਜ਼ੀਰਾ ( ਗੁਰਪ੍ਰੀਤ ਸਿੰਘ )
ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਵੱਲੋਂ ਡਾਕਟਰ ਦਿਵਸ ਤੇ ਵਿਸ਼ੇਸ਼ ਤੌਰ ਤੇ ਬਲਾਕ ਜੀਰਾਵੱਲੋਂ ਬਲਾਕ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਵਿੱਚ ਸਮੂਹ ਬਲਾਕ ਨੇ ਸਿਵਲ ਹਸਪਤਾਲ ਜ਼ੀਰਾ ਵਿਖੇ ਮੈਡੀਕਲ ਅਫਸਰ ਡਾ ਮਨਦੀਪ ਕੌਰ ਦਾ ਸਨਮਾਨ ਕੀਤਾ । ਇਸ ਸਮੇ ਬਲਾਕ ਪ੍ਰਧਾਨ ਜਸਬੀਰ ਸਿੰਘ ਵੱਲੋਂ ਡਾ ਮਨਦੀਪ ਕੌਰ ਜੀ ਨੂੰ ਦੱਸਿਆ ਕਿ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਵੱਲੋਂ ਹਮੇਸ਼ਾ ਸਿਹਤ ਵਿਭਾਗ ਦਾ ਸਾਥ ਦਿੱਤਾ ਗਿਆ ਹੈ ।ਕੋਵਿਡ ਮਹਾਂਮਾਰੀ ਚ ਪੰਜਾਬ ਪੱਧਰ ਤੇ ਜੈ ਮਲਾਪ ਐਸੋਸੀਏਸ਼ਨ ਵੱਲੋ ਸਿਹਤ ਵਿਭਾਗ ਬਕਾਇਦਾ ਕਿਹਾ ਸੀ ਕਿ ਜਦੋ ਵੀ ਜਿੱਥੇ ਵੀ ਜੈ ਮਲਾਪ ਦੇ ਵਲੰਟੀਅਰਾਂ ਦੀ ਲੋੜ ਹੋਈ ਅਸੀ 24 ਘੰਟੇ ਆਪਣੇ ਲੋਕਾਂ ਦੀ ਸੇਵਾ ਲਈ ਹਾਜਿਰ ਹਾ ਅਤੇ ਕਈ ਥਾਵਾਂ ਤੇ ਸਾਡੇ ਵਲੰਟੀਅਰਾਂ ਇਸ ਮਹਾਮਾਰੀ ਚ ਆਪਣੀ ਸੇਵਾਵਾਂ ਸਿਹਤ ਵਿਭਾਗ ਨੂੰ ਦਿੱਤੀਆਂ ਵੀ ਸਨ ।ਅੱਗੇ ਵੀ ਸਿਹਤ ਵਿਭਾਗ ਦਾ ਪੂਰਾ ਸਾਥ ਦਿੱਤਾ ਜਾਵੇਗਾ । ਇਸ ਸਮੇ ਮੈਡੀਕਲ ਅਫਸਰ ਨੇ ਜੈ ਮਲਾਪ ਟੀਮ ਦਾ ਧੰਨਵਾਦ ਕੀਤਾ । ਇਸ ਸਮੇ ਜਨਰਲ ਸੈਕਟਰੀ ਪ੍ਰਦੀਪ ਹਾਂਡਾ , ਕੈਸ਼ੀਅਰ ਮੁਖਤਿਆਰ ਸਿੰਘ , ਡਾ.ਪਰਮਪ੍ਰੀਤ ਸਿੰਘ , ਵਿਸ਼ਾਲ ਚੋਪੜਾ,ਗੁਲਸ਼ਨ ਕੁਮਾਰ, ਗੁਰਮੁੱਖ ਸਿੰਘ , ਤਰੁਨ ਬਿੰਦਰਾ,ਬੋਹੜ ਸਿੰਘ,ਮਨਪ੍ਰੀਤ ਸਿੰਘ,ਪਰਮਜੀਤ ਸਿੰਘ, ਬੱਬਾ ਭੱਟੀ , ਲਵਜੀਤ ਬਾਵਾ,ਆਦਿ ਮੈਂਬਰ ਹਾਜ਼ਰ ਸਨ ।