Home » ਖੂਨਦਾਨੀ ਵਲੋ ਖੂਨ ਦੀ ਇੱਕ ਬੂੰਦ ਕਿਸੇ ਮਰਦੇ ਹੋਏ ਵਿਅਕਤੀ ਨੂੰ ਬਚਾ ਸਕਦੀ ਹੈ : ਡਾ ਬਲਵਿੰਦਰ ਕੁਮਾਰ/ਡਾ ਪਵਨ ਕੁਮਾਰ

ਖੂਨਦਾਨੀ ਵਲੋ ਖੂਨ ਦੀ ਇੱਕ ਬੂੰਦ ਕਿਸੇ ਮਰਦੇ ਹੋਏ ਵਿਅਕਤੀ ਨੂੰ ਬਚਾ ਸਕਦੀ ਹੈ : ਡਾ ਬਲਵਿੰਦਰ ਕੁਮਾਰ/ਡਾ ਪਵਨ ਕੁਮਾਰ

24 ਐਨ.ਜੀ.ੳ ਅਤੇ ਸਵੈ-ਇੱਛਕ ਖੂਨਦਾਨੀਆਂ ਨੂੰ ਕੀਤਾ ਗਿਆ ਸਨਮਾਨਨਿਤ

by Rakha Prabh
44 views

ਹੁਸ਼ਿਆਰਪੁਰ 27 ਜੂਨ (ਤਰਸੇਮ ਦੀਵਾਨਾ ) ਸਿਵਲ ਸਰਜਨ ਦੇ ਟਰੇਨਿੰਗ ਹਾਲ ਵਿਖੇ ਖੂਨਦਾਨੀਆਂ ਦਾ ਧੰਨਵਾਦ ਅਤੇ ਸਨਮਾਨ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਾਮਾਣਾ ਨੇ 24 ਐਨ.ਜੀ.ੳ ਅਤੇ ਸਵੈ-ਇੱਛਕ ਖੂਨਦਾਨੀਆਂ ਨੂੰ ਖੂਨਦਾਨ ਕਰਨ ਵਿੱਚ ਸਹਿਯੋਗ ਦੇਣ ਲਈ ਸਨਮਾਨਨਿਤ ਕੀਤਾ ਗਿਆ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਹਾਜ਼ਰ ਸਨ । ਇਸ ਮੌਕੇ ਡਾ.ਬਲਵਿੰਦਰ ਕੁਮਾਰ ਨੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਖੂਨਦਾਤਾ ਦਿਵਸ ਸਾਰੀ ਦੁਨੀਆ ਵਿੱਚ 14 ਜੂਨ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੱਕਸਦ ਖੂਨਦਾਨੀਆਂ ਨੂੰ ਸਵੈ-ਇੱਛਾ ਅਤੇ ਨਿਯਮਤ ਰੂਪ ਵਿੱਚ ਖੂਨਦਾਨ  ਕਰਨ ਲਈ ਪ੍ਰੇਰਿਤ ਕਰਨਾ ਹੈ । ਉਨਾਂ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ ।  ਸਹੀ ਸਮੇ ਤੇ ਖੂਨ ਦੀ ਉਪਲੱਭਦਤਾ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਕਿਸੇ ਦੀ ਜਿੰਦਗੀ ਬਚਾਉਣਾ ਮਨੁੱਖ ਦਾ ਮਾਨਵਤਾ ਪ੍ਰਤੀ ਸਰਵਉੱਚ ਧਰਮ ਹੈ । ਸੰਸਾਰ ਵਿਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵੇਲੇ ਖੂਨ ਦੀ ਲੋੜ ਪੈ ਸਕਦੀ ਹੈ। ਖੂਨਦਾਨ ਆਪਣੇਆਪ ਵਿਚ ਇਕ ਵਿਲੱਖਣ ਦਾਨ ਹੋਣ ਕਰਕੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ । ਖੂਨ ਦੀ ਇੱਕ ਇੱਕ ਬੂੰਦ ਬਹੁਤ ਕਿਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦੀ ਹੈ। ਖੂਨਦਾਨ ਕਰਨਾ ਵੀ ਮਾਨਵਤਾ ਦੀ ਸੇਵਾ ਕਰਨਾ ਹੈ । ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਸਰੀਰ ਵਿੱਚ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ  ਹੈ ਕਿ ਅਸੀਂ ਇਹ ਦਾਨ ਕਰਕੇ ਇੱਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ। ਉਹਨਾਂ ਦੱਸਿਆ ਕਿ ਕੋਈ ਵੀ ਇਨਸਾਨ 17 ਸਾਲ ਦੀ ਉਮਰ ਤੋ ਲੈਕੇ 66 ਸਾਲ ਦੀ ਉਮਰ ਤੱਕ ਖੂਨ ਦਾਨ ਕਰ ਸਕਦਾ ਹੈ। ਉਨਾਂ ਹਾਜ਼ਰ ਐਨ.ਜੀ.ੳ ਦੇ ਮੈਂਬਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਭੱਵਿਖ ਵਿੱਚ ਉਹ ਮੱਨੁਖਤਾ ਦੀ ਸੇਵਾ ਲਈ ਇਸੇ ਤਰ੍ਹਾਂ ਆਪਣਾ ਸਹਿਯੋਗ ਦਿੰਦੇ ਰਹਿਣਗੇ ਤਾਂ ਕਿ ਸਮੇਂ ਰਹਿੰਦਿਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਵਿਸ਼ੇ ਸੰਬੰਧੀ ਕਰਵਾਏ ਗਏ ਪੋਸਟਰ ਮੇਕਿੰਗ ਪ੍ਰਤੀਯੋਗਤਾ ਵਿੱਚ ਨਰਸਿੰਗ ਸਕੂਲ ਦੀਆਂ ਜੇਤੂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

Related Articles

Leave a Comment