ਜ਼ੀਰਾ 24 ਜੂਨ ( ਗੁਰਪ੍ਰੀਤ ਸਿੱਧੂ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੀ ਅਗਵਾਈ ਹੇਠ ਅੱਜ ਜੋਨ ਮੱਖੂ ਤੇ ਜੋਨ ਬਾਬਾ ਗਾਂਧਾ ਸਿੰਘ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਜ਼ੀਰਾ ਤੋਂ ਆਪ ਸਰਕਾਰ ਦੇ ਵਿਧਾਇਕ ਨਰੇਸ਼ ਕਟਾਰੀਆਂ ਦੇ ਘਰ ਅੱਗੇ ਸ਼ਾਂਤਮਈ ਧਰਨਾ ਲਗਾ ਕੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਨਾਮ ਵਿਧਾਇਕ ਦੇ ਪੀਏ ਮੇਜਰ ਸਿੰਘ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ। ਕਿਸਾਨ ਆਗੂਆਂ ਨੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਜ਼ਬਰੀ ਜ਼ਮੀਨਾਂ ਐਕਵਾਇਰ ਕਰਕੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਨੈਸ਼ਨਲ ਹਾਈਵੇਅ ਬਣਾ ਰਹੀ ਹੈ ਤੇ ਉਜਾੜੇ ਜਾ ਰਹੇ ਕਿਸਾਨਾਂ ਨੂੰ ਜ਼ਮੀਨਾਂ ਦੇ ਭਾਅ ਸਹੀ ਨਹੀਂ ਦੇ ਰਹੀ ਤੇ ਧੱਕੇ ਨਾਲ ਕਬਜ਼ੇ ਕਰਨੇ ਬੰਦ ਕਰੇ ਤੇ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਬਚਾਉਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਾਣੀ ਦੇਣ ਦੇ ਉਚਿਤ ਪ੍ਰਬੰਧ ਕਰਕੇ ਸੂਏ, ਰਜਬਾਹੇ ਤੇ ਨਵੇਂ ਖਾਲ ਕੱਢੇ ਜਾਣ ਤਾਂ ਜੋ ਪਾਣੀ ਨੂੰ ਬਚਾਇਆ ਜਾ ਸਕੇ। ਕਿਸਾਨ ਆਗੂਆਂ ਵੀਰ ਸਿੰਘ ਨਿਜਾਮਦੀਨ ਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਅਮਨਦੀਪ ਸਿੰਘ ਕੱਚਰਭੰਨ, ਬਲਰਾਜ ਸਿੰਘ ਫੇਰੋਕੇ ਤੇ ਸੁਖਵੰਤ ਸਿੰਘ ਲੋਹੁਕਾ ਨੇ ਵੀ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਅਬਾਦਕਾਰ ਕਿਸਾਨਾਂ ਮਜ਼ਦੂਰਾਂ ਵੱਲੋਂ ਬੰਜਰ ਪੁੱਟ ਕੇ ਵਾਹੀਯੋਗ ਬਣਾਈਆਂ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਸਰਕਾਰ ਵਿਧਾਨ ਸਭਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਕਾਨੂੰਨ ਬਣਾ ਕੇ ਮਾਲਕੀ ਹੱਕ ਦੇਵੇ ਤੇ ਅਬਾਦਕਾਰਾਂ ਦਾ ਉਜਾੜਾ ਬੰਦ ਕੀਤਾ ਜਾਵੇ, ਬਿਜਲੀ ਦੇ ਕੀਤੇ ਜਾ ਰਹੇ ਨਿੱਜੀਕਰਨ ਨੂੰ ਬੰਦ ਕਰਕੇ ਬਿਜਲੀ ਬੋਰਡ ਪਹਿਲੇ ਸਰੂਪ ਵਿੱਚ ਬਹਾਲ ਕਰਕੇ, ਘਰੇਲੂ ਬਿਜਲੀ 1ਰੁਪਏ ਯੂਨਿਟ ਕਰਕੇ ਲਗਾਏ ਜਾ ਰਹੇ ਚਿੱਪ ਵਾਲੇ ਸਮਾਰਟ ਬੰਦ ਕੀਤੇ ਜਾਣ ਜੋ ਜਥੇਬੰਦੀ ਕਦੇ ਵੀ ਸਮਾਰਟ ਮੀਟਰ ਨਹੀਂ ਲੱਗਣ ਦੇਵੇਗੀ। ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਗੁਰਭੇਜ ਸਿੰਘ ਫੇਮੀਵਾਲਾ, ਅਮਰਜੀਤ ਸਿੰਘ ਸੰਤੂਵਾਲਾ, ਮਹਿਤਾਬ ਸਿੰਘ ਕੱਚਰਭੰਨ, R.K. ਜ਼ੀਰਾ, ਵਰਿੰਦਰ ਕੱਸੋਆਣਾ,ਮਨਜੋਧ ਸਿੰਘ ਜ਼ੀਰਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।