‘ਕੈਰੀ ਆਨ ਜੱਟਾ 3’ ਫਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਾਰੀ ਟੀਮ ਇਸ ਦੀ ਰੱਜ ਕੇ ਪ੍ਰਮੋਸ਼ਨ ਕਰ ਰਹੀ ਹੈ। ਹਾਲ ਹੀ ‘ਚ ਫਿਲਮ ਦਾ ਸ਼ਾਨਦਾਰ ਟਰੇਲਰ ਵੀ ਰਿਲੀਜ਼ ਹੋਇਆ ਸੀ। ਜਿਸ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਸ ਟਰੇਲਰ ਨੂੰ ਹੁਣ ਤੱਕ ਯੂਟਿਊਬ ‘ਤੇ 25 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਕੁੱਲ ਮਿਲਾ ਕੇ ਫਿਲਮ ਨੂੰ ਲੈਕੇ ਦੇਸ਼ ਭਰ ਵਿੱਚ ਭਾਰੀ ਕਰੇਜ਼ ਹੈ।
ਇਸੇ ਦਰਮਿਆਨ ‘ਕੈਰੀ ਆਨ ਜੱਟਾ 3’ ਦਾ ਗਾਣਾ ‘ਲਹਿੰਗਾ’ ਰਿਲੀਜ਼ ਹੋ ਗਿਆ ਹੈ। ਇਸ ਗਾਣੇ ‘ਚ ਗਿੱਪੀ-ਗਰੇਵਾਲ ਤੇ ਸੋਨਮ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਖੂਬ ਪਿਆਰ ਮਿਲ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ‘ਕੈਰੀ ਆਨ ਜੱਟਾ 3’ 29 ਜੂਨ 2023 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ‘ਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ ‘ਚ ਨਜ਼ਰ ਆ ਰਹੇ ਹਨ। ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਦਰਸ਼ਕ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਹ ਫਿਲਮ ਦਾ ਦੂਜਾ ਪਾਰਟ 2018 ‘ਚ ਰਿਲੀ ਹੋਇਆ ਸੀ। ਇਸ ਤੋਂ 5 ਸਾਲਾਂ ਬਾਅਦ ਇਸ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਨੂੰ ਲੈਕੇ ਦਰਸ਼ਕ ਕਾਫੀ ਐਕਸਾਇਟਡ ਹਨ। ਇਸ ਤੋਂ ਇਲਾਵਾ ਫਿਲਮ ਦੀ ਪੂਰੀ ਟੀਮ ਹਾਲ ਹੀ ‘ਚ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਨਜ਼ਰ ਆਈ ਸੀ।