Home » ਫਿੱਟ ਬਾਈਕਰ ਕਲੱਬ ਤੇ ਬਲ-ਬਲ ਸੇਵਾ ਸੁਸਾਇਟੀ ਕਰੇਗੀ ਸ਼ਹਿਰ ਨੂੰ ਪਲਾਸਟਿਕ ਮੁਕਤ-ਪਰਮਜੀਤ ਸੱਚਦੇਵਾ

ਫਿੱਟ ਬਾਈਕਰ ਕਲੱਬ ਤੇ ਬਲ-ਬਲ ਸੇਵਾ ਸੁਸਾਇਟੀ ਕਰੇਗੀ ਸ਼ਹਿਰ ਨੂੰ ਪਲਾਸਟਿਕ ਮੁਕਤ-ਪਰਮਜੀਤ ਸੱਚਦੇਵਾ

ਸ਼ਹਿਰ ਦੇ ਹਰ ਵਾਰਡ ਵਿੱਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ

by Rakha Prabh
40 views
ਹੁਸ਼ਿਆਰਪੁਰ 26 ਮਈ ( ਤਰਸੇਮ ਦੀਵਾਨਾ )
ਫਿੱਟ ਬਾਈਕਰ ਕਲੱਬ ਅਤੇ ਬਲ-ਬਲ ਸੇਵਾ ਸੁਸਾਇਟੀ ਵੱਲੋਂ ਹੁਸ਼ਿਆਰਪੁਰ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਤੇ ਇਸ ਲਈ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ, ਇਹ ਪ੍ਰਗਟਾਵਾ ਅੱਜ ਇੱਥੇ ਬੂਲਾਵਾੜੀ ਚੌਂਕ ਨਜਦੀਕ ਮੌਜੂਦ ਸੱਚਦੇਵਾ ਸਟਾਕਸ ਦੇ ਦਫਤਰ ਵਿੱਚ ਕੀਤੀ ਗਈ ਪ੍ਰੈਸ ਕਾਂਨਫਰੰਸ ਦੌਰਾਨ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਤੇ ਸੁਸਾਇਟੀ ਮੈਂਬਰਾਂ ਵੱਲੋਂ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਵਿੱਚ ਭਾਵੇਂ ਬਹੁਤ ਸਾਰੀਆਂ ਔਕੜਾਂ ਹਨ ਲੇਕਿਨ ਸਫਲਤਾ ਜਰੂਰ ਮਿਲੇਗੀ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਫਿੱਟ ਬਾਈਕਰ ਕਲੱਬ ਦੇ ਸਾਈਕਲਿਸਟਾਂ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਡੀ.ਸੀ. ਕੋਮਲ ਮਿੱਤਲ ਤੇ ਮੇਅਰ ਸੁਰਿੰਦਰ ਸ਼ਿੰਦਾ ਦੀ ਅਗਵਾਈ ਹੇਠ ਇਸ ਐਤਵਾਰ ਨੂੰ ਵਾਰਡ ਨੰਬਰ-49 ਤੇ 50 ਵਿੱਚ ਜਾਗਰੂਕਤਾ ਰੈਲੀ ਕੱਢੀ ਜਾਵੇਗੀ ਤੇ ਘਰ-ਘਰ ਵਿੱਚ ਜਾ ਕੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾਵੇਗਾ ਕਿ ਕੂੜੇ ਵਿੱਚ ਪਲਾਸਟਿਕ ਨਾ ਮਿਲਾਇਆ ਜਾਵੇ ਤੇ ਜੋ ਵੀ ਪਲਾਸਟਿਕ ਘਰ ਵਿੱਚ ਹੋਵੇ ਉਸ ਲਈ ਇੱਕ ਵੱਖਰਾ ਕੂੜਾਦਾਨ ਲਗਾਇਆ ਜਾਵੇ, ਇਸ ਤਰ੍ਹਾਂ ਹਰ ਵਾਰਡ ਵਿੱਚ ਰੈਲੀਆਂ ਕੱਢੀਆਂ ਜਾਣਗੀਆਂ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਸ਼ਹਿਰ ਦੇ ਹਰ ਘਰ ਵਿੱਚ ਸਾਡੀ ਸੁਸਾਇਟੀ ਦਾ ਮੋਬਾਇਲ ਨੰਬਰ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਜਦੋਂ ਉਨ੍ਹਾਂ ਦੇ ਘਰ ਵਿੱਚ ਪਿਆ ਪਲਾਸਟਿਕ ਵਾਲਾ ਕੂੜਾਦਾਨ ਭਰ ਜਾਵੇ ਤਦ ਉਸ ਨੰਬਰ ’ਤੇ ਇਸਦੀ ਜਾਣਕਾਰੀ ਦਿੱਤੀ ਜਾਵੇ ਜਿਸ ਪਿੱਛੋ ਸੁਸਾਇਟੀ ਨਾਲ ਜੁੜੇ ਮੈਂਬਰ ਘਰ ਵਿੱਚੋ ਕੂੜਦਾਨ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਭ ਦੇ ਸਾਂਝੇ ਸਹਿਯੋਗ ਦੀ ਜਰੂਰਤ ਹੈ, ਨਗਰ ਨਿਗਮ, ਜਿਲ੍ਹਾ ਪ੍ਰਸ਼ਾਸ਼ਨ ਤੇ ਸ਼ਹਿਰ ਵਾਸੀਆਂ ਨੂੰ ਮਿਲ ਕੇ ਇਸ ਪਾਸੇ ਕੰਮ ਕਰਨਾ ਪਵੇਗਾ, ਪਰਮਜੀਤ ਸੱਚਦੇਵਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜੇ ਨੂੰ ਘਰਾਂ ਵਿੱਚ ਇੱਕ ਥਾਂ ਮਿਕਸ ਨਾ ਕੀਤਾ ਜਾਵੇ, ਕੂੜਾ ਤੇ ਪਲਾਸਟਿਕ ਅਲੱਗ-ਅਲੱਗ ਰੱਖੇ ਜਾਣ ਤਾਂ ਹੀ ਇਸ ਸਮੱਸਿਆ ਦਾ ਸਥਾਈ ਹੱਲ ਹੋ ਸਕੇਗਾ। ਉਨ੍ਹਾਂ ਕਿਹਾ ਕਿ ਸਾਡੇ ਬਜੁਰਗਾਂ ਵੱਲੋਂ ਸਾਨੂੰ ਜਿਹੜਾ ਸਾਫ-ਸੁਥਰਾ ਵਾਤਾਵਰਣ ਸੌਂਪਿਆ ਗਿਆ ਸੀ ਹੁਣ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਉਸੇ ਤਰ੍ਹਾਂ ਦਾ ਸਾਫ-ਸੁਥਰਾ ਚੌਗਿਰਦਾ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦੇ ਹੱਥਾਂ ਵਿੱਚ ਦਈਏ। ਇਸ ਮੌਕੇ ਹਰਕ੍ਰਿਸ਼ਨ ਕਜਲਾ, ਬਲਵਿੰਦਰ ਰਾਣਾ,ਮੁਨੀਰ ਨਾਜਰ, ਉੱਤਮ ਸਾਬੀ, ਅਮਰਿੰਦਰ ਸੈਣੀ, ਗੁਰਮੇਲ ਸਿੰਘ, ਤਰਲੋਚਨ ਸਿੰਘ, ਗੁਰਿੰਦਰ ਸਿੰਘ, ਦੌਲਤ ਸਿੰਘ, ਸੌਰਬ ਸ਼ਰਮਾ, ਜਸਮੀਤ ਬੱਬਰ, ਸੰਜੀਵ ਸੋਹਲ, ਦਿਨੇਸ਼ ਕੁਮਾਰ ਵੀ ਹਾਜਰ ਸਨ।
ਕੈਪਸ਼ਨ- ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਸੱਚਦੇਵਾ ਤੇ ਸੁਸਾਇਟੀ ਦੇ ਮੈਂਬਰ।

Related Articles

Leave a Comment