ਮੋਗਾ:ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਅਤੇ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਇੱਥੇ ਨਰਮੇ ਦੀ ਬਿਜਾਈ ਦਾ ਨਿਰੀਖਣ ਕਰਦਿਆਂ ਕਿਹਾ ਕਿ ਨਰਮੇ-ਕਪਾਹ ਦੀ ਕਾਸ਼ਤ ਖਾਰੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਕੀਤੀ ਜਾ ਸਕਦੀ ਹੈ। ਜਿਹੜੇ ਖੇਤਰ ਵਿਚ ’ਚ ਪਾਣੀ ਦੀ ਘਾਟ ਹੈ, ਉੱਥੇ ਕਿਸਾਨਾਂ ਨੂੰ ਬੀਟੀ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਹਿਕਮਾ, ਰਾਜ ਸਰਕਾਰ, ਖੇਤੀ ਯੂਨੀਵਰਸਿਟੀ ਵੱਲੋਂ ਸੁਝਾਈਆਂ ਗਈਆਂ ਕਿਸਮਾਂ ਦੀ ਚੋਣ ਕਰਨ ਅਤੇ ਇੱਕੋ ਕਿਸਮ ਦੀ ਬਜਾਇ ਤਿੰਨ-ਚਾਰ ਕਿਸਮਾਂ ਦੀ ਬਿਜਾਈ ਕਰਨਾ ਲਾਹੇਵੰਦ ਹੁੰਦਾ ਹੈ। ਬੀਕੇਯੂ (ਕਾਦੀਆਂ) ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਬੋਰਾਂ ’ਤੇ ਪਾਬੰਦੀਆਂ ਲਗਾਉਣਾ ਪਾਣੀ ਦੀ ਘਾਟ ਦੇ ਮਸਲੇ ਦਾ ਹੱਲ ਨਹੀਂ ਹੈ। -ਨਿੱਜੀ ਪੱਤਰ ਪ੍ਰੇਰਕ
ਨਰਮੇ ਦੀ ਬਿਜਾਈ ਦਾ ਨਿਰੀਖਣ
previous post