ਜ਼ੀਰਾ/ ਫਿਰੋਜ਼ਪੁਰ 1 ਫਰਵਰੀ (ਗੁਰਪ੍ਰੀਤ ਸਿੰਘ ਸਿੱਧੂ ) ਪੰਜਾਬ ਵਣ ਵਿਭਾਗ ਵਿੱਚ ਡਰਾਈਵਰ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਡਰਾਈਵਰ ਸੱਜਣ ਸਿੰਘ ਸੇਵਾ ਮੁਕਤ ਹੋਣ ਤੇ ਪੰਜਾਬ ਵਣ ਵਿਭਾਗ ਡਰਾਇਵਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਹਿਲ ਸਿੰਘ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਵਿਦਾਇਗੀ ਪਾਰਟੀ ਸਮਾਗਮ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਪੰਜਾਬ ਵਣ ਵਿਭਾਗ ਡਰਾਇਵਰ ਐਸੋਸੀਏਸ਼ਨ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਹਿਕਰਮੀਆਂ ਵੱਲੋਂ ਉਨ੍ਹਾਂ ਤੋਹਫ਼ੇ ਦਿੱਤੇ ਗਏ। ਇਸ ਮੌਕੇ ਸਨਮਾਨ ਸਮਾਰੋਹ ਵਿਚ ਹਰਬੰਸ ਲਾਲ ਸੂਬਾ ਜਨਰਲ ਸਕੱਤਰ, ਮਹੇਸ ਦਿਆਲ ਖਜਾਨਚੀ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਵਿਕਾਸ ਅੰਬਾ ਮੀਤ ਪ੍ਰਧਾਨ, ਜਗਦੀਪ ਸਿੰਘ ,ਰਵਿੰਦਰ ਸਿੰਘ ਸਲਾਹਕਾਰ, ਅਵਤਾਰ ਸਿੰਘ ਪ੍ਰਬੰਧਕ ਸਕੱਤਰ, ਜਸਬੀਰ ਸਿੰਘ ਮੈਂਬਰ, ਦਲਜੀਤ ਸਿੰਘ ਮੈਂਬਰ, ਪਰਗਾਸ ਸਿੰਘ ਮੈਂਬਰ ,ਸ਼ਮਸ਼ੇਰ ਸਿੰਘ ਆਦਿ ਵਿਸ਼ੇਸ਼ ਤੌਰ ਇਲਾਵਾਂ ਮਨਜੀਤ ਸਿੰਘ, ਰਾਜਾ ਰਾਮ, ਰਜਿੰਦਰ ਕੁਮਾਰ, ਪੂਰਨ ਸਿੰਘ, ਅਮਨਦੀਪ ਸ਼ਰਮਾ, ਹਰਭੇਜ ਸਿੰਘ, ਜਤਿੰਦਰ ਸਿੰਘ ਬੰਟੀ, ਰਣਜੀਤ ਮਣੀ, ਇਕਬਾਲ ਸਿੰਘ, ਗੁਰਪਾਲ ਸਿੰਘ, ਗੁਰਜੀਤ ਸਿੰਘ, ਪਰਮਿੰਦਰ ਸਿੰਘ, ਗੁਰਮੀਤ ਸਿੰਘ ,ਰਾਹੁਲ ਪ੍ਰਸ਼ਾਦ ਆਦਿ ਹਾਜ਼ਰ ਸਨ।
ਪੰਜਾਬ ਵਣ ਵਿਭਾਗ ਡਰਾਈਵਰ ਐਸੋਸ਼ੀਏਸ਼ਨ ਵੱਲੋਂ ਸੱਜਣ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ।
ਸਾਥੀ ਸੱਜਣ ਸਿੰਘ ਨੇ ਇਮਨਾਦਾਰੀ ਤੇ ਤਨਦੇਹੀ ਨਾਲ ਵਿਭਾਗ,ਚ ਸੇਵਾ ਨਿਭਾਈ : ਮਹਿਲ ਸਿੰਘ
previous post