IMD Weather News: ਦਿੱਲੀ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਬਾਰਿਸ਼ ਤੋਂ ਬਾਅਦ ਠੰਢ ਹੋਰ ਵਧ ਗਈ ਹੈ। ਜਾਣੋਂ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਦੇ ਰਹੇਗਾ ਮੌਸਮ।
IMD Weather Update: ਦੇਸ਼ ਦੇ ਉੱਤਰ ਪੱਛਮੀ ਸੂਬਿਆਂ ਵਿੱਚ ਕੜਾਕੇ ਦੀ ਠੰਢ ਤੋਂ ਕੁਝ ਰਾਹਤ ਮਿਲਣ ਵਾਲੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰ-ਪੱਛਮੀ ਭਾਰਤ ਵਿੱਚ ਅਗਲੇ ਪੰਜ-ਛੇ ਦਿਨਾਂ ਵਿੱਚ ਸੀਤ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦੇ ਅਨੁਸਾਰ, ਦੋ ਦਿਨ ਪਹਿਲਾਂ ਇੱਕ ਸਰਗਰਮ ਪੱਛਮੀ ਗੜਬੜੀ ਸੀ, ਜਿਸ ਕਾਰਨ ਹਿਮਾਲੀਅਨ ਖੇਤਰਾਂ ਵਿੱਚ ਜ਼ਿਆਦਾਤਰ ਥਾਵਾਂ ‘ਤੇ ਮੀਂਹ ਅਤੇ ਬਰਫਬਾਰੀ ਹੋਈ ਹੈ।
IMD ਦੇ ਵਿਗਿਆਨੀ ਡਾਕਟਰ ਨਰੇਸ਼ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਸਾਨੂੰ 50 ਤੋਂ 60 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਸੂਚਨਾ ਮਿਲੀ ਹੈ। ਉੱਤਰ ਪੱਛਮੀ ਭਾਰਤ ਦੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ਅਤੇ ਐਨਸੀਆਰ ਵਿੱਚ ਵੀ ਮੀਂਹ ਪਿਆ ਹੈ। ਹੁਣ ਅਸੀਂ ਉਮੀਦ ਕਰਦੇ ਹਾਂ ਕਿ ਪੱਛਮੀ ਗੜਬੜ ਦੂਰ ਹੋ ਗਈ ਹੈ। ਐਤਵਾਰ ਅਤੇ ਸੋਮਵਾਰ ਨੂੰ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸੀਤ ਲਹਿਰ ਦੀ ਸਥਿਤੀ ਵਿੱਚ ਕਮੀ ਆਈ।
ਮੀਂਹ ਤੋਂ ਬਾਅਦ ਡਿੱਗਿਆ ਪਾਰਾ
ਮੌਸਮ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ ਉੱਤਰੀ ਭਾਰਤੀ ਸੂਬਿਆਂ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਪਾਰਾ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਆਈਐਮਡੀ ਦੇ ਵਿਗਿਆਨੀ ਡਾ. ਨਰੇਸ਼ ਨੇ ਕਿਹਾ ਕਿ ਉੱਤਰ-ਪੱਛਮੀ ਹਵਾਵਾਂ ਹੇਠਲੇ ਪੱਧਰ ‘ਤੇ ਚੱਲਦੀਆਂ ਹਨ। ਨਤੀਜੇ ਵਜੋਂ, ਉੱਤਰ ਪੱਛਮੀ ਭਾਰਤ ਦੇ ਆਲੇ-ਦੁਆਲੇ ਕਈ ਥਾਵਾਂ ‘ਤੇ ਤਾਪਮਾਨ ਜੋ ਕਿ 10 ਡਿਗਰੀ ਦੇ ਆਸਪਾਸ ਹੈ, ਇੱਕ ਤੋਂ ਦੋ ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ।
ਕਿਵੇਂ ਦੇ ਰਹੇਗਾ ਤਾਪਮਾਨ
ਉਨ੍ਹਾਂ ਕਿਹਾ ਕਿ ਇੱਕ ਤਾਜ਼ਾ ਪੱਛਮੀ ਗੜਬੜ ਨੇੜੇ ਆ ਰਹੀ ਹੈ ਜੋ ਕਮਜ਼ੋਰ ਹੈ ਅਤੇ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ‘ਤੇ ਹੀ ਹਲਕੀ ਬਰਫ਼ਬਾਰੀ ਦਾ ਕਾਰਨ ਬਣਦੀ ਹੈ। ਇਸ ਦਾ ਅਸਰ ਉੱਤਰੀ ਪੱਛਮੀ ਭਾਰਤ ਦੇ ਤਾਪਮਾਨ ‘ਤੇ ਪੈਂਦਾ ਹੈ, ਜਿਸ ਕਾਰਨ 48 ਘੰਟਿਆਂ ਬਾਅਦ ਉੱਤਰ ਪੱਛਮੀ ਭਾਰਤ ‘ਚ ਤਾਪਮਾਨ ਦੋ ਤੋਂ ਤਿੰਨ ਡਿਗਰੀ ਤੱਕ ਵੱਧ ਸਕਦਾ ਹੈ। ਤਾਪਮਾਨ ਬਾਰੇ ਗੱਲ ਕਰਦਿਆਂ ਡਾ. ਨਰੇਸ਼ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਘੱਟੋ-ਘੱਟ ਤਾਪਮਾਨ 10 ਡਿਗਰੀ ਜਦਕਿ ਵੱਧ ਤੋਂ ਵੱਧ 20 ਡਿਗਰੀ ਰਹਿਣ ਦੀ ਸੰਭਾਵਨਾ ਹੈ।