ਜ਼ੀਰਾ 20 ਨਵੰਬਰ (ਗੁਰਪ੍ਰੀਤ ਸਿੰਘ ਸਿੱਧੂ) – ਕਿਸਾਨਾਂ ਦੀ ਸ਼ੰਘਰਸ਼ੀਲ ਜਥੇਬੰਦੀ ਕਿਸਾਨ ਸ਼ੰਘਰਸ਼ ਕਮੇਟੀ ਪੰਜਾਬ ਦੀ ਅਹਿੰਮ ਮੀਟਿੰਗ ਗੁਰਦੁਆਰਾ ਸ਼ੋ੍ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਸ਼ਾਹਵਾਲਾ ਰੋਡ ਜ਼ੀਰਾ ਵਿਖੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਮੰਡ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਸੁਬਾਈ ਆਗੂ ਜਸਪਾਲ ਸਿੰਘ ਪੰਨੂੰ ਸੂਬਾ ਮੀਤ ਪ੍ਰਧਾਨ, ਸੁਖਦੇਵ ਸਿੰਘ ਨੂਰਪੁਰ ਮੀਤ ਪ੍ਰਧਾਨ ਜੌਨਲ, ਨਿਰਮਲ ਸਿੰਘ ਨੂਰਪੁਰ ਜਰਨਲ ਸਕੱਤਰ, ਤਰਸੇਮ ਸਿੰਘ ਚੌਹਲਾ ਜੋਨਲ ਪ੍ਰਧਾਨ ਤੋ ਇਲਾਵਾ ਰੀਤ ਮਹਿੰਦਰ ਸਿੰਘ ਹੌਲਾਵਾਲੀ, ਗੁਰਦੇਵ ਸਿੰਘ ਸਮਰਾ ਭਿੱਖੀਵਿੰਡ, ਬੱਗੜ ਸਿੰਘ ਅਰਾਈਆ ਵਾਲਾ, ਵਰਿੰਦਰ ਕਾਲੀਆ ਆਦਿ ਹਾਜ਼ਰ ਸਨ। ਇਸ ਮੌਕੇ ਮੀਟਿੰਗ ਦੌਰਾਨ ਕਿਸਾਨਾਂ ਅਤੇ ਕਿਸਾਨੀ ਨੂੰ ਬਚਾਉਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜ਼ੀਰਾ ਵਿਖੇ ਚੱਲ ਰਹੇ ਮਾਲਬਰੋਜ਼ ਸ਼ਰਾਬ ਫੈਕਟਰੀ ਸਬੰਧੀ ਡੂੰਘੀ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਕਿਸਾਨ ਸ਼ਘੰਰਸ਼ ਕਮੇਟੀ ਜਿਲਾ ਫ਼ਿਰੋਜ਼ਪੁਰ ਦੇ ਅਕਾਰ ਨੂੰ ਵੱਡਾ ਕਰਦਿਆ ਨੌਜਵਾਨ ਆਗੂ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਨੂੰ ਜਿਲਾ ਫ਼ਿਰੋਜ਼ਪੁਰ ਦਾ ਜਿਲਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਜਿਲਾ ਪ੍ਰਧਾਨ ਸੁਖਦੇਵ ਸਿੰਘ ਮੰਡ ਨੇ ਕਿਹਾ ਕਿ ਕਿਸਾਨ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਸ਼ੰਘਰਸ਼ ਮਾਂਝੇ ਦੀ ਧਰਤੀ ਤੋ ਵਿਢਿਆ ਸੀ ਅਤੇ ਕਿਸਾਨੀ ਹੱਕਾਂ ਲਈ ਅੱਗੇ ਹੋ ਕੇ ਲੜਾਈ ਲੜੀ, ਜਿਸ ਨੂੰ ਸਮੂਹ ਕਿਸਾਨਾਂ ਵਲੋਂ ਸ਼ੰਘਰਸ਼ੀਲ ਜਥੇਬੰਦੀ ਵੀ ਐਲਾਨਿਆ ਗਿਆ ਹੈ ਅਤੇ ਜਥੇਬੰਦੀ ਵਿੱਚ ਸ਼ਾਮਿਲ ਹੋਣ ਲਈ ਨੌਜਵਾਨ ਵਰਗ ਅੱਗੇ ਆ ਰਿਹਾ ਹੈ। ਮੰਡ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਅਤੇ ਕਿਸਾਨ ਨੂੰ ਬਚਾਉਣ ਲਈ ਨੌਜਵਾਨ ਆਪਣਾ ਅਹਿੰਮ ਰੋਲ ਅਦਾ ਕਰਨ ਅਤੇ ਦੇਸ਼ ਦੇ ਅਨਦਾਤਾ ਨੂੰ ਉਨਾਂ ਦੇ ਬਣਦੇ ਹੱਕ ਲੈ ਕੇ ਦੇਣ ਤਾਂ ਜੋ ਉਜਵਲ ਖੇਤੀ ਦਾ ਨਾਅਰਾ ਸਾਰਥਕ ਹੋ ਸਕੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਪੰਨੂੰ ਨੇ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਨੂੰ ਜਿਲਾ ਪ੍ਰੈਸ ਸਕੱਤਰ ਦਾ ਨਿਯੁਕਤੀ ਪੱਤਰ ਦਿਤਾ ਅਤੇ ਸਮੂਹ ਆਗੂਆਂ ਵਲੋਂ ਸਾਂਝੇ ਤੌਰ ਤੇ ਸਿਰਪਾਓ ਪਾ ਕੇ ਜਥੇਬੰਦੀ ਦੀ ਜਿੰਮੇਵਾਰੀ ਸੌਂਪੀ। ਜਿਸ ਤੇ ਨਵ ਨਿਯੁਕਤ ਪ੍ਰੈਸ ਸਕੱਤਰ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਨੂੰ ਆਗੂਆਂ ਨੂੰ ਕਿਸਾਨੀ ਲਈ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆ।