Home » ਈਡੀ ਵੱਲੋਂ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਛਾਪੇਮਾਰੀ

ਈਡੀ ਵੱਲੋਂ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਛਾਪੇਮਾਰੀ

by Rakha Prabh
136 views

ਈਡੀ ਵੱਲੋਂ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਛਾਪੇਮਾਰੀ
ਫਰੀਦਕੋਟ, 7 ਅਕਤੂਬਰ : ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਫਰੀਦਕੋਟ ਸਥਿਤ ਰਿਹਾਇਸ਼ ’ਤੇ ਈਡੀ ਦੀ ਰੇਡ ਚੱਲ ਰਹੀ ਹੈ। ਈਡੀ ਦੀ ਟੀਮ 2 ਗੱਡੀਆਂ ’ਚ ਮਲਹੋੱਤਰਾ ਦੀ ਰਿਹਾਇਸ਼ ’ਤੇ ਪਹੁੰਚੀ ਅਤੇ ਆਪਣੀ ਜਾਂਚ ਸ਼ੁਰੂ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮਲਹੋਤਰਾ ਦਾ ਕੋਈ ਪਰਿਵਾਰਕ ਮੈਂਬਰ ਫਰੀਦਕੋਟ ਸਥਿਤ ਰਿਹਾਇਸ ’ਤੇ ਨਹੀਂ ਆਇਆ। ਇਹ ਘਰ ਕਾਫੀ ਸਮੇਂ ਤੋਂ ਬੰਦ ਪਿਆ ਹੈ। ਚੱਲ ਰਹੀ ਜਾਂਚ ਦੇ ਮੱਦੇਨਜਰ ਟੀਮ ਮੈਂਬਰਾਂ ਵੱਲੋਂ ਘਰ ਦਾ ਮੁੱਖ ਦਰਵਾਜਾ ਬੰਦ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।

ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਹ ਜਾਂਚ ਇਕ ਮਹਿਲਾ ਅਧਿਕਾਰੀ ਦੀ ਨਿਗਰਾਨੀ ਹੇਠ ਚੱਲ ਰਹੀ ਹੈ। ਉਕਤ ਜਾਂਚ ਨੂੰ ਦਿੱਲੀ ਸਰਕਾਰ ਦੇ ਸਰਾਬ ਘੁਟਾਲੇ ਨਾਲ ਜੋੜਿਆ ਜਾ ਰਿਹਾ ਹੈ।

ਹਾਲਾਂਕਿ ਅਜੇ ਤਕ ਅਧਿਕਾਰੀਆਂ ਵੱਲੋਂ ਜਾਂਚ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ ਹੈ। ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਸ਼ਰਾਬ ਕਾਰੋਬਾਰ ਦੇ ਨਾਲ-ਨਾਲ ਫਾਈਵ ਅਤੇ ਸੈਵਲ ਸਟਾਰ ਹੋਟਲਾਂ ਦੀ ਲੜੀ ਹੈ।

Related Articles

Leave a Comment