Home » ਕੋਵਿਸ਼ੀਲਡ ਦਾ ਦੂਜਾ ਟੀਕਾ 8 ਤੋਂ 16 ਹਫ਼ਤਿਆਂ ਵਿਚਾਲੇ ਲਾਉਣ ਦੀ ਸਿਫ਼ਾਰਸ਼

ਕੋਵਿਸ਼ੀਲਡ ਦਾ ਦੂਜਾ ਟੀਕਾ 8 ਤੋਂ 16 ਹਫ਼ਤਿਆਂ ਵਿਚਾਲੇ ਲਾਉਣ ਦੀ ਸਿਫ਼ਾਰਸ਼

by Rakha Prabh
78 views

ਨਵੀਂ ਦਿੱਲੀ, 20 ਮਾਰਚ

ਟੀਕਾਕਰਨ ਬਾਰੇ ਭਾਰਤ ਦੀ ਸਿਖਰ ਸੰਸਥਾ ਐੱਨਟੀਏਜੀਆਈ ਨੇ ਕੋਵਿਡ-19 ਵੈਕਸੀਨ ਕੋਵਿਸ਼ੀਲਡ ਦੀ ਪਹਿਲੀ ਖੁਰਾਕ ਤੋਂ 8 ਤੋਂ 16 ਹਫ਼ਤਿਆਂ ਦੇ ਵਿਚਕਾਰ ਦੂਜੀ ਖੁਰਾਕ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਮੌਜੂਦਾ ਸਮੇਂ ਕੋਵਿਸ਼ੀਲਡ ਦੀ ਦੂਜੀ ਖੁਰਾਕ ਰਾਸ਼ਟਰੀ ਕੋਵਿਡ-19 ਟੀਕਾਕਰਨ ਰਣਨੀਤੀ ਤਹਿਤ ਪਹਿਲੀ ਖੁਰਾਕ ਤੋਂ 12-16 ਹਫਤਿਆਂ ਦੇ ਵਿਚਕਾਰ ਦਿੱਤੀ ਜਾਂਦੀ ਹੈ। ਟੀਕਾਕਰਨ ਬਾਰੇ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ (NTAGI) ਨੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ, ਜਿਸ ਦੀ ਦੂਜੀ ਖੁਰਾਕ ਪਹਿਲੀ ਖੁਰਾਕ ਤੋਂ 28 ਦਿਨਾਂ ਬਾਅਦ ਦਿੱਤੀ ਜਾਂਦੀ ਹੈ, ਬਾਰੇ ਨਿਯਮ ’ਚ ਬਦਲਾਅ ਬਾਰੇ ਨਵੀਂ ਸਿਫਾਰਸ਼ ਨਹੀਂ ਕੀਤੀ।

Related Articles

Leave a Comment