ਫਰੀਦਾਬਾਦ, 19 ਮਾਰਚ
ਇੱਥੋਂ ਦੇ ਸੈਕਟਰ 11-ਡੀ ਦੇ ਇੱਕ ਘਰ ਵਿੱਚ ਪੀਐੱਨਜੀ ਗੈਸ ਪਾਈਪਲਾਈਨ ਲੀਕ ਹੋਣ ਕਾਰਨ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਚੌਕੀ ਸੈਕਟਰ-11 ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ਉਪਰ ਕਾਬੂ ਪਾ ਲਿਆ। ਜਾਣਕਾਰੀ ਮੁਤਾਬਿਕ ਘਟਨਾ ਵਿੱਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੂਬਾ ਸਿੰਘ ਨੇ ਦੱਸਿਆ ਕਿ ਸੈਕਟਰ-11 ਡੀ ਦੇ ਰਿਹਾਇਸ਼ੀ ਇਲਾਕੇ ਵਿੱਚ ਗੈਸ ਪੀਐਨਜੀ ਪਾਈਪਲਾਈਨ ਰਾਹੀਂ ਸਪਲਾਈ ਕੀਤੀ ਜਾਂਦੀ ਹੈ। ਇਹ ਅੱਗ ਪੀਐਨਜੀ ਗੈਸ ਪਾਈਪ ਲਾਈਨ ਦੇ ਕੁਨੈਕਸ਼ਨ ਵਿੱਚ ਗੈਸ ਲੀਕ ਹੋਣ ਕਾਰਨ ਲੱਗੀ, ਜਿਸ ਦੀ ਸੂਚਨਾ ਪੁਲੀਸ ਚੌਕੀ ਸੈਕਟਰ-11 ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਦੀਪ ਕੁਮਾਰ ਨੂੰ ਮਿਲੀ। ਇਸ ‘ਤੇ ਤੁਰੰਤ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਦੇ ਕੇ 2 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਬੁਲਾਈਆਂ ਗਈਆਂ ਅਤੇ ਫਾਇਰ ਅਮਲੇ ਨੇ ਕਾਰਵਾਈ ਕਰਦਿਆਂ ਅੱਗ ਉਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੱਗ ਵਾਲੀ ਥਾਂ ਖਾਲੀ ਕਰਵਾ ਦਿੱਤੀ ਸੀ।