Home » ਐਪਲ ਵਾਚ ਨੇ ਬਚਾਈ ਭਾਰਤੀ ਯੂਜ਼ਰ ਦੀ ਜਾਨ, ਬੇਹੱਦ ਕਮਾਲ ਦਾ ਹੈ ਇਹ ਫੀਚਰ

ਐਪਲ ਵਾਚ ਨੇ ਬਚਾਈ ਭਾਰਤੀ ਯੂਜ਼ਰ ਦੀ ਜਾਨ, ਬੇਹੱਦ ਕਮਾਲ ਦਾ ਹੈ ਇਹ ਫੀਚਰ

by Rakha Prabh
69 views

ਗੈਜੇਟ ਡੈਸਕ– ਐਪਲ ਦੇ ਪ੍ਰੋਡਕਟ ਮਹਿੰਗੇ ਤਾਂ ਹੁੰਦੇ ਹਨ ਪਰ ਯੂਜ਼ਰਜ਼ ਦੇ ਪੈਸੇ ਵਸੂਲ ਹੋ ਜਾਂਦੇ ਹਨ। ਐਪਲ ਦੇ ਤਮਾਮ ਪ੍ਰੋਡਕਟਸ ’ਚ ਐਪਲ ਵਾਚ ਸਭ ਤੋਂ ਖ਼ਾਸ ਹੈ। ਐਪਲ ਵਾਚ ’ਚ ਈ.ਸੀ.ਜੀ. ਵਰਗੇ ਫੀਚਰਜ਼ ਮਿਲਦੇ ਹਨ। ਲੋਕਾਂ ਦੀ ਜਾਨ ਬਚਾਉਣ ਲਈ ਐਪਲ ਵਾਚ ਦੇ ਚਰਚੇ ਹਮੇਸ਼ਾ ਹੁੰਦੇ ਹਨ। ਇਸ ਵਾਰ ਵੀ ਐਪਲ ਵਾਚ 6 ਇਸੇ ਕਾਰਨ ਚਰਚਾ ’ਚ ਹੈ। ਇਸ ਵਾਚ ਐਪਲ ਵਾਚ ਨੇ ਹਰਿਆਣਾ ਦੇ ਇਕ ਸ਼ਖ਼ਸ ਦੀ ਜਾਨ ਬਚਾਈ ਹੈ।

ਖ਼ਬਰ ਮੁਤਾਬਕ, ਹਰਿਆਣਾ ਦੇ ਰਹਿਣ ਵਾਲੇ ਨਿਤੇਸ਼ ਚੋਪੜਾ ਨੂੰ ਉਸਦੀ ਪਤਨੀ ਨੇ ਪਿਛਲੇ ਸਾਲ ਐਪਲ ਵਾਚ ਸੀਰੀਜ਼ 6 ਗਿਫਟ ਕੀਤੀ ਸੀ। ਉਸ ਦੌਰਾਨ ਪਤਨੀ ਨੇ ਨਿਤੇਸ਼ ਨੂੰ ਤਾਂ ਸਿਰਫ ਵਾਚ ਹੀ ਗਿਫਟ ਕੀਤੀ ਸੀ ਪਰ ਅੱਜ ਇਸੇ ਵਾਚ ਨੇ ਨਿਤੇਸ਼ ਦੀ ਜਾਨ ਬਚਾਈ ਹੈ। ਨਿਤੇਸ਼ ਨੂੰ ਹਾਲ ਹੀ ’ਚ ਛਾਤੀ ’ਚ ਦਰਦ ਦੀ ਸ਼ਿਕਾਇਤ ਹੋਈ, ਜਿਸਤੋਂ ਬਾਅਦ ਉਸਦੀ ਪਤਨੀ ਨੇਹਾ ਨੇ ਉਸਨੂੰ ਐਪਲ ਵਾਚ ਸੀਰੀਜ਼ 6 ’ਤੇ ਈ.ਸੀ.ਜੀ. ਚੈੱਕ ਕਰਨ ਲਈ ਕਿਹਾ।

ਐਪਲ ਵਾਚ ’ਤੇ ਚੈੱਕ ਕੀਤੀ ਗਈ ਈ.ਸੀ.ਜੀ. ਰਿਪੋਰਟ ’ਚ ਕੁਝ ਗੜਬੜ ਲੱਗਾ ਤਾਂ ਦੋਵੇਂ ਹਸਪਤਾਲ ਗਏ, ਜਿੱਥੇ ਨਿਤੇਸ਼ ਦੀ ਐਂਜੀਓਗ੍ਰਾਫੀ ਕਰਨੀ ਪਈ। ਡਾਕਟਰਾਂ ਨੇ ਚੋਪੜਾ ਨੂੰ ਦੱਸਿਆ ਕਿ ਉਸ ਦੀਆਂ ਧਮਨੀਆਂ ’ਚ 99.9 ਫੀਸਦੀ ਤਕ ਬਲਾਕੇਜ ਹੋ ਗਈ ਹੈ। ਸਰਜਰੀ ਦੇ ਕੁਝ ਦਿਨਾਂ ਬਾਅਦ ਨਿਤੇਸ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਨੇਹਾ ਨੇ ਕਿਹਾ ਕਿ ਡਾਕਟਰ ਨੇ ਉਸਦੇ ਪਤੀ ਦੇ ਦਿਲ ’ਚ ਸਟੰਟ ਲਗਾਇਆ ਅਤੇ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਕੁਝ ਵੀ ਬੁਰਾ ਨਹੀਂ ਹੋਇਆ। ਨੇਹਾ ਨੇ ਅੱਗੇ ਦੱਸਿਆ ਕਿ ਐਪਲ ਵਾਚ ਨੇ ਹੀ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦੀਆਂ ਧਮਨੀਆਂ ’ਚ ਕੋਈ ਸਮੱਸਿਆ ਹੈ। ਨੇਹਾ ਅਤੇ ਨਿਤੇਸ਼ ਨੇ ਐਪਲ ਦੇ ਸੀ.ਈ.ਓ. ਟਿਮ ਕੁੱਕ ਨੂੰ ਚਿੱਠੀ ਲਿਖ ਕੇ ਧੰਨਵਾਦ ਕੀਤਾ ਹੈ।

ਦੱਸ ਦੇਈਏ ਕਿ ਐਪਲ ਵਾਚ ’ਚ ਇਲੈਕਟ੍ਰੋਕਾਰਡੀਓਗ੍ਰਾਮ (ECG) ਦਾ ਫੀਚਰ ਖ਼ਾਸਤੌਰ ’ਤੇ ਦਿੱਤਾ ਗਿਆ ਹੈ। ਇਸਨੂੰ ਮੈਡੀਕਲ ਸਰਟੀਫਿਕੇਟ ਵੀ ਪ੍ਰਾਪਤ ਹੈ। ਇਸਤੋਂ ਪਹਿਲਾਂ ਵੀ ਐਪਲ ਵਾਚ ਦੇ ਈ.ਸੀ.ਜੀ. ਅਤੇ ਫਾਲ ਡਿਟੈਕਸ਼ਨ ਫੀਚਰ ਨੇ ਕਈ ਲੋਕਾਂ ਦੀ ਜਾਨ ਬਚਾਈ ਹੈ।

Related Articles

Leave a Comment