Home » ਅਗਰਵਾਲ ਭਾਈਚਾਰੇ ਵੱਲੋਂ ਰੋਸ ਮਾਰਚ

ਅਗਰਵਾਲ ਭਾਈਚਾਰੇ ਵੱਲੋਂ ਰੋਸ ਮਾਰਚ

by Rakha Prabh
86 views

ਰਤੀਆ, 20 ਮਾਰਚ

ਅਗਰਵਾਲ ਭਾਈਚਾਰੇ ਖ਼ਿਲਾਫ਼ ਨਾਰਨੌਂਦ ਦੇ ਵਿਧਾਇਕ ਵਲੋਂ ਵਿਧਾਨ ਸਭਾ ਵਿਚ ਭੱਦੀ ਟਿੱਪਣੀ ਕਰਨ ਕਾਰਨ ਰਤੀਆ ਦੇ ਅਗਰਵਾਲ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਭਾਈਚਾਰੇ ਨੇ ਵਿਧਾਇਕ ਰਾਮ ਕੁਮਾਰ ਗੌਤਮ ਖ਼ਿਲਾਫ਼ ਰੋਸ ਮਾਰਚ ਕੀਤਾ। ਇਸ ਮੌਕੇ ਉਨ੍ਹਾਂ ਭਗਤ ਸਿੰਘ ਚੌਕ ’ਤੇ ਵਿਧਾਇਕ ਦਾ ਪੁਤਲਾ ਫੂਕਿਆ।

ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਅਸ਼ੋਕ ਗਰਗ, ਅਗਰਵਾਲ ਵੈਸ਼ ਸਮਾਜ ਦੇ ਜ਼ਿਲ੍ਹਾ ਪ੍ਰਬੰਧਕ ਰਾਜਿੰਦਰ ਮਿੱਤਲ, ਲੋਕ ਸਭਾ ਪ੍ਰਧਾਨ ਅਮਨ ਜੈਨ, ਯੁਵਾ ਜ਼ਿਲ੍ਹਾ ਪ੍ਰਧਾਨ ਮੋਹਿਤ ਗਰਗ ਤੇ ਸਾਬਕਾ ਪ੍ਰਧਾਨ ਸੱਤਪਾਲ ਜਿੰਦਲ, ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਰਮੇਸ਼ ਗਰਗ, ਰਾਜ ਕੁਮਾਰ ਮਿੱਤਲ, ਸੰਜੇ ਮੋਦੀ, ਪ੍ਰਮੋਦ ਬਾਂਸਲ, ਕਪਿਲ ਸਿੰਗਲਾ ਆਦਿ ਹਾਜ਼ਰ ਸਨ।

ਇਸ ਮੌਕੇ ਅਗਰਵਾਲ ਧਰਮਸ਼ਾਲਾ ਵਿਚ ਅਗਰਵਾਲ ਸਭਾ ਰਤੀਆ ਅਤੇ ਅਗਰਵਾਲ ਵੈਸ਼ ਸਮਾਜ ਦੇ ਪ੍ਰਤੀਨਿਧੀਆਂ ਨੇ ਵਿਧਾਇਕ ਖ਼ਿਲਾਫ਼ ਇਕ ਮੀਟਿੰਗ ਕਰ ਕੇ ਰੋਸ ਪ੍ਰਗਟਾਇਆ।

ਅਗਰਵਾਲ ਸਭਾ ਦੇ ਪ੍ਰਧਾਨ ਅਸ਼ੋਕ ਗਰਗ ਨੇ ਕਿਹਾ ਕਿ ਵਿਧਾਇਕ ਵੱਲੋਂ ਜੋ ਅਗਰਵਾਲ ਸਮਾਜ ਦੇ ਪ੍ਰਤੀ ਭੱਦੀ ਟਿੱਪਣੀ ਕੀਤੀ ਗਈ ਹੈ ਉਹ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਮੁੱਖ ਮੰਤਰੀ ਅਤੇ ਜੇਜੇਪੀ ਪਾਰਟੀ ਦੇ ਕੌਮੀ ਪ੍ਰਧਾਨ ਅਜੇ ਚੌਟਾਲਾ ਵਲੋਂ ਵਿਧਾਇਕ ਖਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਤਾਂ ਅਗਰਵਾਲ ਸਮਾਜ ਰੋਸ ਵਜੋਂ ਸੜਕਾਂ ’ਤੇ ਉਤਰ ਆਵੇਗਾ।

Related Articles

Leave a Comment