Home » ਲੋਕ ਹਿੱਤ ਲਈ ਲੜਾਈ ਲੜਦੀ ਰਹਾਂਗੀ: ਸੁਨੈਨਾ ਚੌਟਾਲਾ

ਲੋਕ ਹਿੱਤ ਲਈ ਲੜਾਈ ਲੜਦੀ ਰਹਾਂਗੀ: ਸੁਨੈਨਾ ਚੌਟਾਲਾ

by Rakha Prabh
43 views

ਮਹਾਂਵੀਰ ਮਿੱਤਲ

ਜੀਂਦ, 19 ਅਪਰੈਲ

ਹਿਸਾਰ ਲੋਕ ਸਭਾ ਹਲਕੇ ਤੋਂ ਇਨੈਲੋ ਉਮੀਦਵਾਰ ਸੁਨੈਨਾ ਨੇ ਕਿਹਾ, ‘‘ਇਨੈਲੋ ਪਾਰਟੀ ਨਹੀਂ ਹੈ, ਸਗੋਂ ਸਵਰਗਵਾਸੀ ਦੇਵੀ ਲਾਲ ਵੱਲੋਂ ਬਣਾਈ ਗਈ ਇੱਕ ਵਿਚਾਰ ਧਾਰਾ ਹੈ ਜੋ ਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸੌਂਪੀ ਹੋਈ ਹੈ।’’ ਉਨ੍ਹਾਂ ਲੋਕਾਂ ਨੂੰ ਇਨੈਲੋ ਦੇ ਹੱਕ ’ਚ ਹੀ ਵੋਟ ਭੁਗਤਾਉਣ ਦੀ ਅਪੀਲ ਕੀਤੀ ਹੈ। ਸੁਨੈਨਾ ਚੌਟਾਲਾ ਜੀਂਦ ਜ਼ਿਲ੍ਹੇ ਦੇ ਪਿੰਡ ਝੀਲ ਵਿੱਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਦੀ 15 ਮਿੰਟਾਂ ਵਿੱਚ ਹੀ ਵਿਚਾਰਧਾਰਾ ਬਦਲ ਜਾਵੇ, ਉਨ੍ਹਾਂ ਉੱਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹਾ ਵੀ ਕਿਹਾ,‘‘ਤੁਹਾਡੇ ਵਿਚਕਾਰ ਚੌਧਰੀ ਦੇਵੀ ਲਾਲ ਦੀ ਫੋਟੋ ਲਗਾ ਕੇ ਕਈ ਆਗੂ ਆਉਣਗੇ, ਅੱਜ ਕੱਲ੍ਹ ਤਾਂ ਦੇਵੀ ਲਾਲ ਦੀ ਫੋਟੋ ਭਾਜਪਾ ਦੇ ਬੈਨਰਾਂ ’ਤੇ ਵੀ ਲਗਾਈ ਗਈ ਹੈ।’’ ਉਨ੍ਹਾਂ ਅਜਿਹੇ ਲੋਕਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਿੱਤਣ ਮਗਰੋਂ ਉਹ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਜਾ ਕੇ ਲੋਕ ਹਿੱਤਾਂ ਦੀ ਲੜਾਈ ਲੜਨ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਪ੍ਰਦੇਸ਼ ਵਿੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਪਹਿਲੇ ਨੰਬਕ ’ਤੇ ਹੈ, ਲੋਕੀ ਅਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ।

ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਲੋਕਾਂ ਨਾਲ ਕੀਤੇ ਸੀ ਉਨ੍ਹਾਂ ’ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਸੁਨੈਣਾ ਚੌਟਾਲਾ ਅਪਣੇ ਟਰੈਕਟਰ ’ਤੇ ਸਵਾਰ ਹੋ ਕੇ ਉਚਾਨਾ ਹਲਕੇ ਦੇ ਕਈ ਪਿੰਡਾਂ ਵਿੱਚ ਪਹੁੰਚੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ।

 

Related Articles

Leave a Comment