Home » ਜ਼ੀਰਾ ਵਿਖੇ 44 ਵਾਂ ਸਨਾਤਨ ਧਰਮ ਸੰਮੇਲਨ ਤੇ ਸ੍ਰੀ ਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਦੇ 5 ਵੇ ਦਿਨ ਕਿਸਨ ਜਨਮਦਿਨ ਤੇ ਖੂਬ ਝੂਮੇ ਸ਼ਰਧਾਲੂ

ਜ਼ੀਰਾ ਵਿਖੇ 44 ਵਾਂ ਸਨਾਤਨ ਧਰਮ ਸੰਮੇਲਨ ਤੇ ਸ੍ਰੀ ਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਦੇ 5 ਵੇ ਦਿਨ ਕਿਸਨ ਜਨਮਦਿਨ ਤੇ ਖੂਬ ਝੂਮੇ ਸ਼ਰਧਾਲੂ

ਗੁਰੂ ਦੇ ਗਿਆਨ ਦੀ ਰੌਸ਼ਨੀ ,ਚ ਪ੍ਰਭੂ ਦੇ ਦਰਸ਼ਨ ਮਨੁੱਖ ਦਾ ਆਵਾ ਗਵਣ ਸਮਾਪਤ ਕਰਦੇ :ਸੁਆਮੀ ਡਾ ਰਾਮੇਸਾਨੰਦ

by Rakha Prabh
71 views

ਜ਼ੀਰਾ/ਫਿਰੋਜਪੁਰ, 28 ਮਾਰਚ ( ਗੁਰਪ੍ਰੀਤ ਸਿੰਘ ਸਿੱਧੂ ) :- ਸ਼ਹਿਰ ਦੀ ਨਾਮੀ ਧਾਰਮਿਕ ਸੰਸਥਾ ਸ੍ਰੀ ਸਤਸਨਾਤਨ ਧਰਮ ਮਹਾਂਵੀਰ ਦਲ ਵੱਲੋਂ ਸ਼ਹਿਰ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਸਲਾਨਾ ਸਨਾਤਨ ਧਰਮ ਸੰਮੇਲਨ ਅਤੇ ਸ੍ਰੀ ਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਦੇ ਪੰਜਵੇਂ ਅਧਿਆਇ ਭਗਵਾਨ ਕ੍ਰਿਸ਼ਨ ਜਨਮਦਿਨ ਤੇ ਸ਼ਰਧਾਲੂ ਭਗਤੀ ਵਿੱਚ ਮਗਨ ਹੋ ਕੇ ਖੂਬ ਝੂਮੇ। ਇਸ ਦੌਰਾਨ ਸੰਗਤਾਂ ਦੇ ਸਨਮੁੱਖ ਹੁੰਦਿਆਂ ਮਹਾਮੰਡਲੇਸਵਰ 1008 ਡਾ ਸੁਆਮੀ ਡਾ ਰਾਮੇਸਾਨੰਦ ਵਰਿੰਦਾਵਨ ਵਾਲਿਆਂ ਨੇ ਭਗਵਤ ਕਥਾ ਦੇ ਪੰਜਵੇਂ ਅਧਿਆਇ ਵਿੱਚ ਆਪਣੀ ਮਧੁਰ ਵਾਣੀ ਰਾਹੀਂ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੇ ਜਨਮ ਮੌਕੇ ਵਾਪਰੀਆ ਘਟਨਾਵਾਂ ਨੂੰ ਵਿਸਥਾਰ ਪੂਰਵਕ ਸ਼ਰਧਾਲੂਆਂ ਨੂੰ ਸ੍ਰਵਣ ਕਰਵਾਉਂਦੇ ਹੋਏ ਕਿਹਾ ਕਿ ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਪ੍ਰਭੂ ਦੇ ਦਰਸ਼ਨ ਮਨੁੱਖ ਦਾ ਆਵਾਗਮਨ ਸਮਾਪਤ ਕਰਦੇ ਹਨ। ਉਨ੍ਹਾਂ ਮਨੁੱਖੀ ਜੀਵਨ ਦਾ ਮਾਤ ਲੋਕ ਵਿੱਚ ਆਉਣ ਦਾ ਮੰਤਵ ਦੱਸਦਿਆਂ ਕਿਹਾ ਕਿ ਧੰਨ ਦੌਲਤ ਪੈਸਾ ਇਕੱਠਾ ਕਰਨਾ ਨਾਮਦਾਨ ਸੰਤ ਸੰਗਤ ਤੇ ਗੁਰੂ ਤੋਂ ਪਰਮਪਿਤਾ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨਾ ਹੈ। ਇਸ ਮੌਕੇ ਪੰਜਵੇਂ ਅਧਿਆਇ ਦੀ ਦੀ ਅਰੰਭਤਾ ਸ਼੍ਰੀ ਕ੍ਰਿਸ਼ਨ ਕੁਮਾਰ ਬਾਂਸਲ ਪਰਿਵਾਰ ਵੱਲੋਂ ਪੂਜਾ ਕਰਕੇ ਕਰਵਾਈ ਗਈ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਕਥਾ ਦਾ ਅਨੰਦ ਮਾਣਿਆ। ਇਸ ਮੌਕੇ ਪਵਨ ਕੁਮਾਰ ਭਸੌੜ, ਵਿਜੈ ਸ਼ਰਮਾ, ਵਿਕਾਸ ਗਰੋਵਰ ਲਾਡੀ ਨੇ ਵਿਸ਼ੇਸ਼ ਤੌਰ ਤੇ ਚੀਫ ਆਡੀਟਰ ਗੁਰਪ੍ਰੀਤ ਸਿੰਘ, ਚੇਅਰਮੈਨ ਸਮੁਤ ਨਰੂਲਾ, ਵਾਈਸ ਚੇਅਰਮੈਨ ਹਰਪਾਲ ਦਰਗਣ,ਐਮ ਡੀ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਅਤੇ ਸਮੂਹ ਅਦਾਰਾ ਰਾਖਾ ਪ੍ਰਭ ਵੱਲੋਂ ਮੀਡੀਆ ਕੰਵਰੇਜ ਅਤੇ ਸੰਮੇਲਨ ਦਾ ਸਿੱਧਾ ਪ੍ਰਸਾਰਣ ਵਿਖਾਉਣ ਤੇ ਧੰਨਵਾਦ ਕੀਤਾ।ਇਸ ਮੌਕੇ ਸਮਾਗਮ ਵਿੱਚ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਸਿੱਧੂ ਚੀਫ ਐਡੀਟਰ ਰਾਖਾ ਪ੍ਰਭ, ਰਾਜੇਸ਼ ਕੁਮਾਰ ਢੰਡ ਪ੍ਰਧਾਨ ਪ੍ਰੈਸ ਕਲੱਬ, ਚੇਅਰਮੈਨ ਦੀਪਕ ਭਾਰਗਵ,ਪਵਨ ਕੁਮਾਰ ਲੱਲੀ ਪ੍ਰਧਾਨ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਜ਼ੀਰਾ, ਹੈਪੀ ਸਚਦੇਵਾ,ਪ੍ਰਮੋਦ ਕੁਮਾਰ,ਅਧਿਆਪਕ ਆਗੂ ਜੋਗਿੰਦਰ ਸਿੰਘ ਕੰਡਿਆਲ, ਮਹਿੰਦਰ ਪਾਲ ਗਰੋਵਰ , ਮਹਿੰਦਰਪਾਲ ਕੁਮਾਰ, ਲੱਕੀ ਪਾਸੀ ਡਾਇਰੈਕਟਰ ਸ੍ਰੀ ਰਾਮ ਲੀਲਾ ਕਲੱਬ ਜ਼ੀਰਾ , ਸੁਭਾਸ਼ ਉੱਪਲ ਸੀਨੀ ਮੀਤ, ਉਪ ਪ੍ਰਧਾਨ ਰਵਿੰਦਰ ਰਵੀ ਵਾਈਸ ਪ੍ਰਧਾਨ , ਵਿਜੈ ਸ਼ਰਮਾ,ਦੀਪਕ ਭਾਰਗੋ, ਤਿਰਲੋਕ ਸਿੰਘ ਮਿਰਜ਼ਾ,ਪਵਨ ਮਦਾਨ, ਵਿਕਾਸ ਗਰੋਵਰ ਲਾਡੀ , ਐਡਵੋਕੇਟ ਲਖਵਿੰਦਰਪਾਲ ਸ਼ਰਮਾ ਲੱਖਾ , ਸੁਨੀਲ ਗਰੋਵਰ, ਲੱਕੀ ਪਸੀ ਡਾਇਰੈਕਟਰ ਸ਼੍ਰੀ ਰਾਮਲੀਲਾ ਕਲੱਬ ਜ਼ੀਰਾ , ਸੂਰਜ ਅਨੇਜਾ, ਹਰੀ ਕ੍ਰਿਸ਼ਨ ਉਪਲ , ਸੁੱਚਾ ਸਿੰਘ ਸਰਨਾ, ਬਲਜੀਤ ਸਿੰਘ ਬੱਲੀ , ਸੋਨੂ, ਰਾਜ ਚੁੱਘ ,ਰਾਕੇਸ਼ ਕੁਮਾਰ ਰਾਜੂ , ਰਕੇਸ਼ ਸੇਠੀ , ਗੌਰਵ ਭਾਰਗੋ ਆਦਿ ਮੈਂਬਰ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।

Related Articles

Leave a Comment