ਮਾਰਚ ਮਹੀਨਾ ਗਰਮ ਰੁੱੱਤ ਦੀ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਬੂਟਿਆਂ ’ਤੇ ਨਵੇਂ ਪੱੱਤੇ, ਨਵੀਆਂ ਟਾਹਣੀਆਂ, ਫੁੱਲ ਤੇ ਛੋਟੇ ਫਲ ਵੇਖਣ ਨੂੰ ਮਿਲਦੇ ਹਨ। ਇਸ ਮਹੀਨੇ ਦੇ ਪਹਿਲੇ ਅੱਧ ਤੱਕ ਸਦਾਬਹਾਰ ਫਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਬੇਰ, ਲੁਕਾਠ ਆਦਿ ਨੂੰ ਲਾਇਆ ਜਾ ਸਕਦਾ ਹੈ। ਫਲਦਾਰ ਬੂਟੇ ਹਮੇਸ਼ਾ ਬਾਗ਼ਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਤੋਂ ਹੀ ਖ਼ਰੀਦੋ। ਸੜਕ ਛਾਪ ਜਾਂ ਸਾਈਕਲਾਂ ’ਤੇ ਬੂਟੇ ਵੇਚਣ ਵਾਲਿਆਂ ਤੋਂ ਨਾ ਲਓ। ਬੂਟੇ ਲਾਉਣ ਤੋਂ ਪਹਿਲਾਂ ਫ਼ਾਸਲੇ ਦਾ ਧਿਆਨ ਜ਼ਰੂਰ ਰੱੱਖੋ। ਜੇ ਬਾਗ਼ ਲਾਉਣਾ ਹੈ ਤਾਂ 7 ਫੁੱਟ ਤੱੱਕ ਵੱੱਖ-ਵੱੱਖ ਡੁੰਘਾਈ ਤੋਂ ਮਿੱੱਟੀ ਦੇ ਨਮੂਨੇ ਲੈ ਕੇ ਪਰਖ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਇਸ ਮਹੀਨੇ ’ਚ ਸਦਾਬਹਾਰ ਫਲਦਾਰ ਬੂਟੇ ਲਾਉਣੇ, ਗਰਮ ਰੁੱੱਤ ਦੀਆਂ ਸਬਜ਼ੀਆਂ ਲਾਉਣੀਆਂ, ਗਰਮ ਰੁੱਤ ਦੇ ਫੁੱੱਲ ਤੇ ਸਜਾਵਟੀ ਰੁੱੱਖਾਂ ਦੀ ਸੰਭਾਲ, ਸ਼ਹਿਦ ਵਾਲੀਆਂ ਮੱਖੀਆਂ ਦੇ ਬਕਸਿਆਂ ਦੀ ਸੰਭਾਲ ਤੇ ਗਰਮ ਰੁੱੱਤ ਦੀਆਂ ਖੁੰਬਾਂ ਦੀ ਕਾਸ਼ਤ ਲਈ ਤਿਆਰੀ ਤੇ ਕਿਸਾਨ ਮੇਲਿਆਂ ’ਚ ਹਾਜ਼ਰੀ ਭਰਨੀ ਵੀ ਅਹਿਮ ਕਾਰਜ ਹਨ।
ਫਲਦਾਰ ਬੂਟੇ
ਸਦਾਬਹਾਰ ਫਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਬੇਰ, ਲੁਕਾਠ ਆਦਿ ਇਸ ਮਹੀਨੇ ਲਾਏ ਜਾ ਸਕਦੇ ਹਨ। ਫਲਦਾਰ ਬੂਟੇ ਹਮੇਸ਼ਾ ਬਾਗ਼ਬਾਨੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਰਜਿਟਰਡ ਨਰਸਰੀਆਂ ਤੋਂ ਹੀ ਖ਼ਰੀਦੋ। ਬੂਟੇ ਲਾਉਣ ਤੋਂ ਪਹਿਲਾਂ ਫ਼ਾਸਲੇ ਦਾ ਧਿਆਨ ਜ਼ਰੂਰ ਰੱੱਖੋ। ਜੇ ਬਾਗ਼ ਲਾਉਣਾ ਹੈ ਤਾਂ ਬਾਗ਼ਬਾਨੀ ਮਾਹਿਰ ਦੀ ਸਲਾਹ ਨਾਲ 7 ਫੁੱਟ ਤੱਕ ਵੱਖ-ਵੱਖ ਡੂੰਘਾਈ ਤੋਂ ਮਿੱੱਟੀ ਦੇ ਨਮੂਨੇ ਲੈ ਕੇ ਪਰਖ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਅਤੇ ਰਿਪੋਰਟ ਦੇ ਆਧਾਰ ’ਤੇ ਹੀ ਫਲਦਾਰ ਬੂਟਿਆਂ ਦੀ ਚੋਣ ਕਰਨੀ ਚਾਹੀਦੀ ਹੈ। ਬੂਟੇ ਲਾਉਣ ਸਮੇਂ ਉਨ੍ਹਾਂ ਵਿਚਕਾਰ ਉੱਚਿਤ ਫ਼ਾਸਲਾ ਰੱੱਖਣਾ ਵੀ ਬਹੁਤ ਜ਼ਰੂਰੀ ਹੈ। ਨਵੇਂ ਲਾਏ ਬੂਟਿਆਂ ਨੂੰ ਸਿੱੱਧਾ ਰੱੱਖਣ ਲਈ ਸੋਟੀ ਦਾ ਸਹਾਰਾ ਦਿਓ ਤੇ ਸਿੰਚਾਈ ਦਾ ਖ਼ਾਸ ਖਿਆਲ ਰੱੱਖੋ। ਬੂਟੇ ਦੀ ਪਿਉਂਦ ਤੋਂ ਹੇਠਾਂ ਵਾਲੇ ਭਾਗ ’ਤੇ ਨਿਕਲ ਰਹੀਆਂ ਸ਼ਾਖਾਵਾਂ ਨੂੰ ਤੋੜਦੇ ਰਹੋ।ਬੇਰ, ਅਮਰੂਦ, ਲੁਕਾਠ ਦੇ ਬੂਟਿਆਂ ’ਚ ਫਲ ਦੇ ਆਕਾਰ ਵਾਧੇ ਲਈ ਲੋੜ ਅਨੁਸਾਰ ਪਾਣੀ ਦਿਓ। ਪਹਿਲੇ ਹਫ਼ਤੇ ਬੇਰ ਦੇ ਫਲਾਂ ਦਾ ਰੰਗ ਬਦਲਣ ਸਮੇਂ 1 ਮਿਲੀਲੀਟਰ ਐਥੀਫੋਨ ਦਵਾਈ ਪ੍ਰਤੀ ਲੀਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ ਤਾਂ ਕਿ ਫਲ ਦੋ ਹਫ਼ਤੇ ਪਹਿਲਾਂ ਪੱੱਕ ਜਾਣ। ਨਿੰਬੂ ਜਾਤੀ ਬੂਟਿਆਂ ਦੇ ਸਿਟਰਸ ਸਿੱੱਲਾ ਤੇ ਚੇਪੇ ਤੋਂ ਬਚਾਅ ਲਈ 2.5 ਮਿਲੀਲੀਟਰ ਰੋਗਰ 30 ਤਾਕਤ ਜਾਂ 0.4 ਮਿਲੀਲੀਟਰ ਕਨਫੀਡੋਰ 17.8 ਐੱਸਐੱਲ ਜਾਂ 0.3 ਗ੍ਰਾਮ ਐਕਟਾਰਾ 25 ਤਾਕਤ ਤੇ ਬੂਟਿਆਂ ਦੀਆਂ ਟਾਹਣੀਆਂ ਸੁੱੱਕ ਜਾਣ ਦੇ ਰੋਗ ਤੋਂ ਬਚਾਅ ਲਈ 3 ਗ੍ਰਾਮ ਕਾਪਰ ਆਕਸੀਕਲੋਰਾਈਡ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।
ਅੰਬ ਦੇ ਬੂਟਿਆਂ ਨੂੰ ਫੁੱਲ ਆਉਣ ’ਤੇ ਛੜੱੱਪਾਮਾਰ ਤੇਲੇ ਅਤੇ ਚਿੱੱਟੋਂ ਰੋਗ ਦੀ ਰੋਕਥਾਮ
ਲਈ 1.6 ਮਿਲੀਲੀਟਰ ਮੈਲਾਥਿਆਨ ਤੇ 2.5 ਗ੍ਰਾਮ ਘੁਲਣਸ਼ੀਲ ਗੰਧਕ ਜਾਂ 1 ਮਿਲੀਲੀਟਰ ਕੈਰਾਥੇਨ ਫੁੱੱਲ ਨਿਕਲਣ ਤੋਂ ਬਾਅਦ ਫੁੱੱਲ-ਪੱੱਤੀਆਂ ਝੜਨ ਤੱੱਕ 10 ਦਿਨ ਦੇ ਵਕਫ਼ੇ ’ਤੇ 1 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਘੁਲਣਸ਼ੀਲ ਗੰਧਕ ਦਾ ਛਿੜਕਾਅ 28 ਡਿਗਰੀ ਤਾਪਮਾਨ ਤੱੱਕ ਜਾਂ ਸ਼ਾਮ ਸਮੇਂ ਹੀ ਕਰੋ। ਨਦੀਨਾਂ ਦੀ ਰੋਕਥਾਮ ਲਈ ਗੋਡੀ ਜ਼ਰੂਰ ਕਰੋ।
ਸਬਜ਼ੀਆਂ ਦੀ ਕਾਸ਼ਤ
ਗਰਮ ਰੁੱੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਜੇ ਅਜੇ ਨਹੀਂ ਕੀਤੀ ਤਾਂ ਸਾਨੂੰ ਆਪਣੀਆਂ ਪਰਿਵਾਰਕ ਲੋੜਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਲਈ ਬਾਗ਼ਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਬਜ਼ੀ ਬੀਜਾਂ ਦੀ ਕਿੱੱਟ ਲਿਆ ਕੇ ਲਾਉਣੀ ਚਾਹੀਦੀ ਹੈ, ਜਿਸ ’ਚ ਘੀਆ ਕੱੱਦੂ, ਚੱਪਣ ਕੱੱਦੂ, ਹਲਵਾ ਕੱਦੂ, ਘੀਆ ਤੋਰੀ, ਕਰੇਲਾ, ਟੀਂਡਾ, ਭਿੰਡੀ, ਲੋਬੀਆ, ਤਰ, ਖੀਰਾ ਆਦਿ ਦੇ ਬੀਜ ਹੁੰਦੇ ਹਨ। ਬਿਜਾਈ ਤੋਂ ਪਹਿਲਾਂ ਕਿਆਰੀ ’ਚ ਦੇਸੀ ਰੂੜੀ ਖਾਦ ਜ਼ਰੂਰ ਪਾ ਲਵੋ। ਭਿੰਡੀ ਦੀ ਕਾਸ਼ਤ ਲਈ ਪੰਜਾਬ ਪਦਮਨੀ, ਪੰਜਾਬ-7, ਪੰਜਾਬ-8 ’ਚੋਂ 60 ਗ੍ਰਾਮ ਬੀਜ ਪ੍ਰਤੀ ਮਰਲਾ ਦੇ ਹਿਸਾਬ ਨਾਲ ਬੀਜ ਵਰਤੋ। ਚੰਗੇ ਜਮ ਲਈ ਬੀਜ ਰਾਤ ਭਰ ਕੋਸੇ ਪਾਣੀ ’ਚ ਭਿਉਂ ਦਿਓ। ਜ਼ਮੀਨ ਦੀ ਤਿਆਰੀ ਕਰਦੇ ਸਮੇਂ 280 ਗ੍ਰਾਮ ਯੂਰੀਆ ਖਾਦ ਪ੍ਰਤੀ ਮਰਲਾ ਪਾ ਕੇ ਪੂਰਬ ਤੋਂ ਪੱੱਛਮ ਦੀ ਦਿਸ਼ਾ ’ਚ ਡੇਢ ਫੁੱੱਟ ਦੀ ਦੂਰੀ ’ਤੇ ਵੱੱਟਾਂ ਬਣਾ ਕੇ ਦੱੱਖਣ ਪਾਸੇ ਵੱੱਲ 4-5 ਬੀਜ ਪ੍ਰਤੀ ਚੋਕੇ ਦੇ ਹਿਸਾਬ ਨਾਲ ਅੱੱਧਾ ਫੁੱੱਟ ਦੀ ਦੂਰੀ ’ਤੇ ਬੀਜੋ। ਲੋਬੀਆ ਦੀ 263 ਕਿਸਮ ਦੀ ਬਿਜਾਈ ਸਮੇਂ 280 ਗ੍ਰਾਮ ਯੂਰੀਆ, 625 ਗ੍ਰਾਮ ਸੁਪਰ ਫਾਸਫੇਟ ਤੇ 100 ਗ੍ਰਾਮ ਪੋਟਾਸ਼ ਖਾਦ ਤੇ 50-60 ਗ੍ਰਾਮ ਬੀਜ ਪ੍ਰਤੀ ਮਰਲਾ ਪਾਓ। ਵੱੱਟਾਂ ’ਚ ਫ਼ਾਸਲਾ ਡੇਢ ਫੁੱੱਟ ਤੇ ਬੂਟਿਆਂ ਵਿਚਕਾਰ ਫ਼ਾਸਲਾ ਅੱੱਧਾ ਫੁੱੱਟ ਰੱੱਖੋ।
ਮਿਰਚਾਂ ਦੀ ਕਿਸਮ ਸੀਐੱਚ 1, ਸੀਐੱਚ 3, ਸੀਐੱਚ 27, ਪੰਜਾਬ ਸੰਧੂਰੀ, ਪੰਜਾਬ ਤੇਜ਼, ਪੰਜਾਬ ਗੁੱੱਛੇਦਾਰ, ਪੰਜਾਬ ਸੁਰਖ ਦੀ ਬਿਜਾਈ ਕਰੋ। ਕਿਆਰੀ ਦੀ ਤਿਆਰੀ ਤੋਂ ਪਹਿਲਾਂ 250 ਗ੍ਰਾਮ ਯੂਰੀਆ, 470 ਗ੍ਰਾਮ ਸਿੰਗਲ ਸੁਪਰਫਾਸਫੇਟ ਤੇ 125 ਗ੍ਰਾਮ ਪੋਟਾਸ਼ ਖਾਦ ਪਾਓ ਅਤੇ ਵੱੱਟਾਂ ਉੱਪਰ ਪਨੀਰੀ ਢਾਈ ਫੁੱੱਟ ਤੇ ਬੂਟਿਆਂ ਵਿਚਕਾਰ ਦੋ ਫੁੱੱਟ ਦੇ ਫ਼ਾਸਲੇ ’ਤੇ ਲਾ ਦਿਓ। ਪਿਆਜ਼ ’ਚ ਐਗਰੀ ਫਾਊਂਡ ਡਾਰਕ ਰੈੱਡ ਦੀ ਨਰਸਰੀ ’ਚ ਬਿਜਾਈ ਲਈ 30 ਗ੍ਰਾਮ ਬੀਜ ਪ੍ਰਤੀ ਮਰਲਾ ਵਰਤੋ। ਪਿਆਜ਼ ’ਚ ਥਰਿੱੱਪ ਦੀ ਰੋਕਥਾਮ ਲਈ 4 ਮਿਲੀਲੀਟਰ ਮੈਲਾਥਿਆਨ 50 ਤਾਕਤ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਟਮਾਟਰ ਨੂੰ 340 ਗ੍ਰਾਮ ਯੂਰੀਆ ਦੀ ਦੂਜੀ ਕਿਸ਼ਤ ਪਾ ਦਿਓ ਤੇ 10-12 ਦਿਨ ਬਾਅਦ ਪਾਣੀ ਦਿੰਦੇ ਰਹੋ ਤਾਂ ਕਿ ਵਧੀਆ ਫੁੱੱਲ ਅਤੇ ਫਲ ਬਣਨ। ਪਛੇਤੇ ਝੁਲਸ ਰੋਗ ਤੋਂ ਬਚਾਅ ਲਈ 3.5 ਗ੍ਰਾਮ ਇੰਡੋਫਿਲ ਐੱਮ.-45 ਦਾ ਛਿੜਕਾਅ ਕਰੋ ਤੇ ਫਲ ਦੇ ਗੜੂੰਏਂ ਦੀ ਰੋਕਥਾਮ ਲਈ 2 ਮਿਲੀਲੀਟਰ ਇੰਡੋਕਸਾਕਾਰਬ 14.5 ਤਾਕਤ ਜਾਂ 6 ਮਿਲੀਲੀਟਰ ਕਰੀਨਾ 50 ਤਾਕਤ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਆਲ਼ੂ ਦੇ ਬੀਜ ਵਾਲੀ ਫ਼ਸਲ ਨੂੰ ਸਟੋਰ ’ਚ ਰੱੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਛਾਂਟੀ ਕਰ ਲਵੋ ਤੇ ਝੁਲਸ ਰੋਗ, ਖਰੀਂਡ ਤੇ ਧਫੜੀ ਰੋਗ ਵਾਲੇ ਦਾਗ਼ੀ ਆਲ਼ੂਆਂ ਨੂੰ ਬਾਹਰ ਕੱੱਢ ਕੇ ਨਸ਼ਟ ਕਰ ਦਿਓ।
ਮਾਰਚ ਮਹੀਨਾ ਗਰਮ ਰੁੱੱਤ ਦੀ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਬੂਟਿਆਂ ’ਤੇ ਨਵੇਂ ਪੱੱਤੇ, ਨਵੀਆਂ ਟਾਹਣੀਆਂ, ਫੁੱਲ ਤੇ ਛੋਟੇ ਫਲ ਵੇਖਣ ਨੂੰ ਮਿਲਦੇ ਹਨ। ਇਸ ਮਹੀਨੇ ਦੇ ਪਹਿਲੇ ਅੱਧ ਤੱਕ ਸਦਾਬਹਾਰ ਫਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਬੇਰ, ਲੁਕਾਠ ਆਦਿ ਨੂੰ ਲਾਇਆ ਜਾ ਸਕਦਾ ਹੈ। ਫਲਦਾਰ ਬੂਟੇ ਹਮੇਸ਼ਾ ਬਾਗ਼ਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਤੋਂ ਹੀ ਖ਼ਰੀਦੋ। ਸੜਕ ਛਾਪ ਜਾਂ ਸਾਈਕਲਾਂ ’ਤੇ ਬੂਟੇ ਵੇਚਣ ਵਾਲਿਆਂ ਤੋਂ ਨਾ ਲਓ। ਬੂਟੇ ਲਾਉਣ ਤੋਂ ਪਹਿਲਾਂ ਫ਼ਾਸਲੇ ਦਾ ਧਿਆਨ ਜ਼ਰੂਰ ਰੱੱਖੋ। ਜੇ ਬਾਗ਼ ਲਾਉਣਾ ਹੈ ਤਾਂ 7 ਫੁੱਟ ਤੱੱਕ ਵੱੱਖ-ਵੱੱਖ ਡੁੰਘਾਈ ਤੋਂ ਮਿੱੱਟੀ ਦੇ ਨਮੂਨੇ ਲੈ ਕੇ ਪਰਖ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਇਸ ਮਹੀਨੇ ’ਚ ਸਦਾਬਹਾਰ ਫਲਦਾਰ ਬੂਟੇ ਲਾਉਣੇ, ਗਰਮ ਰੁੱੱਤ ਦੀਆਂ ਸਬਜ਼ੀਆਂ ਲਾਉਣੀਆਂ, ਗਰਮ ਰੁੱਤ ਦੇ ਫੁੱੱਲ ਤੇ ਸਜਾਵਟੀ ਰੁੱੱਖਾਂ ਦੀ ਸੰਭਾਲ, ਸ਼ਹਿਦ ਵਾਲੀਆਂ ਮੱਖੀਆਂ ਦੇ ਬਕਸਿਆਂ ਦੀ ਸੰਭਾਲ ਤੇ ਗਰਮ ਰੁੱੱਤ ਦੀਆਂ ਖੁੰਬਾਂ ਦੀ ਕਾਸ਼ਤ ਲਈ ਤਿਆਰੀ ਤੇ ਕਿਸਾਨ ਮੇਲਿਆਂ ’ਚ ਹਾਜ਼ਰੀ ਭਰਨੀ ਵੀ ਅਹਿਮ ਕਾਰਜ ਹਨ।
ਫੁੱਲ ਅਤੇ ਸਜਾਵਟੀ ਬੂਟੇ
ਗਰਮ ਰੁੱੱਤ ਦੇ ਫੁੱੱਲਾਂ ਜਿਵੇਂ ਕੋਸਮੋਸ, ਗਲਾਰਡੀਆ, ਗੋਮਫਰੀਨਾ, ਕੋਚੀਆ, ਜ਼ੀਨੀਆ, ਪਾਰਚੂਲੈਕਾ ਦੀ ਪਨੀਰੀ ਇਸ ਮਹੀਨੇ ਬੀਜੀ ਜਾ ਸਕਦੀ ਹੈ। ਨਵਾਂ ਘਾਹ ਲਾਉਣ ਲਈ ਤਿਆਰੀ ਵੀ ਇਸੇ ਮਹੀਨੇ ਕੀਤੀ ਜਾ ਸਕਦੀ ਹੈ ਤੇ ਇਸ ਲਈ ਕੋਰੀਅਨ, ਕਲਕੱੱਤਾ, ਸਿਲੈਕਸ਼ਨ ਨੰ:1 ਕਿਸਮਾਂ ’ਚੋ ਚੋਣ ਕੀਤੀ ਜਾ ਸਕਦੀ ਹੈ। ਨਵੇਂ ਸਜਾਵਟੀ ਰੁੱੱਖ, ਝਾੜੀਆਂ, ਵੇਲਾਂ ਆਦਿ ਦੇ ਬੂਟੇ ਲਾਏ ਜਾ ਸਕਦੇ ਹਨ। ਰੁੱੱਖ ਲਾਉਣ ਵਾਸਤੇ ਇੱਕ ਮੀਟਰ ਵਿਆਸ ਦੇ ਅਤੇ ਝਾੜੀਆਂ ਲਈ ਅੱੱਧਾ ਮੀਟਰ ਵਿਆਸ ਦੇ ਟੋਏ ਪੁੱੱਟ ਕੇ ਉਸ ’ਚ ਅੱਧੀ ਮਿੱੱਟੀ ਦੇ ਬਰਾਬਰ ਦੇਸੀ ਰੂੜੀ ਖਾਦ ਪਾ ਕੇ ਦੁਬਾਰਾ ਭਰ ਕੇ ਬੂਟੇ ਲਾ ਦਿਓ। ਗੁਲਾਬ ਦੇ ਬੂਟਿਆਂ ਦੀ ਸਿੰਚਾਈ ਦਾ ਖ਼ਾਸ ਖ਼ਿਆਲ ਰੱੱਖੋ ਤਾਂ ਜੋ ਵਧੀਆ ਫੁੱੱਲ ਪ੍ਰਾਪਤ ਕੀਤੇ ਜਾ ਸਕਣ।
ਡਾ. ਸੁਖਦੀਪ ਸਿੰਘ ਹੁੰਦਲ
75080-18842